Friday, 20 June 2014

ਲੋਕਤੰਤਰ ਦੇ ਗੁਲਾਮ !!

ਕੁਝ ਕੁ ਸਦੀਆਂ ਪਹਿਲਾਂ ਆਪਣੇ ਤੋਂ ਕਮਜ਼ੋਰ ਇਨਸਾਨਾਂ ਨੂੰ ਗੁਲਾਮ ਬਣਾ ਕੇ ਰੱਖਣ ਦਾ ਰਿਵਾਜ਼ ਜਾਂ ਮਜਬੂਰੀ ਹੁੰਦੀ ਸੀ| ਯੁੱਧਾਂ ਵਿੱਚ ਹਾਰੀਆਂ ਹੋਈਆਂ ਫੌਜਾਂ ਅਤੇ ਹਾਰੇ ਹੋਏ ਦੇਸ਼ ਦੇ ਵਸਨੀਕਾਂ ਨੂੰ indian democracy truth exposedਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ | ਜਿਸ ਵਿੱਚ ਗੁਲਾਮਾਂ ਨੂੰ ਭਾਰੀ ਭਰਕਮ ਕੰਮਾਂ ,ਲੜਾਈ , ਕਾਮ ਪੂਰਤੀ ਆਦਿ ਵਾਸਤੇ ਵਰਤਿਆ ਜਾਂਦਾ ਸੀ | ਅਮਰੀਕਾ ਵਿਚਲੇ ਕਾਲੇ ਲੋਕਾਂ ਦੇ ਪੂਰਵਜਾਂ ਨੂੰ ਅਫਰੀਕਾ ਤੋਂ ਗੁਲਾਮ ਬਣਾ ਕੇ ਲਿਆਂਦਾ ਗਿਆ ਸੀ | ਇਸੇ ਤਰਾਂ ਯੂਰਪ ਅਤੇ ਏਸ਼ੀਆ ਵਿੱਚ ਵੀ ਗੁਲਾਮ ਪ੍ਰਥਾ ਦਾ ਰਿਵਾਜ ਪ੍ਰਚਲਿਤ ਸੀ | ਇਹਨਾਂ ਗੁਲਾਮਾਂ ਨੂੰ ਆਮ ਤੌਰ ਤੇ ਸੰਗਲਾਂ ਵਿੱਚ ਜਕੜ ਕੇ ਜਾਂ ਪਿੰਜਰਿਆਂ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ | ਹੌਲੀ ਹੌਲੀ ਸਮੇਂ ਦੇ ਬਦਲਣ ਨਾਲ ਅਤੇ ਮਨੁੱਖੀ ਅਧਿਕਾਰਾਂ ਦੇ ਹੋਂਦ ਵਿੱਚ ਆਉਣ ਨਾਲ ਗੁਲਾਮ ਪ੍ਰਥਾ ਨੂੰ ਬੰਦ ਕਰ ਦਿੱਤਾ ਗਿਆ | ਯੁਧਾਂ ਵਿੱਚ ਹਾਰੇ ਹੋਏ ਦੇਸ਼ਾਂ ਦੇ ਗ੍ਰਿਫਤਾਰ ਕੀਤੇ ਫੌਜੀਆਂ ਨੂੰ ਵੀ ਵਿਸ਼ੇਸ਼ ਦਰਜ਼ਾ ਪ੍ਰਾਪਤ ਹੁੰਦਾ ਹੈ ਭਾਵੇਂ ਕੇ ਯੁੱਧ ਵਿੱਚ ਜਿੱਤੇ ਹੋਏ ਬਹੁਤੇ ਦੇਸ਼ ਲੁਕਵੇ ਤੌਰ ਤੇ ਹਾਰੇ ਹੋਏ ਫੌਜੀਆਂ ਅਤੇ ਆਮ ਜਨਤਾ ਉੱਪਰ ਅੱਤਿਆਚਾਰ ਵੀ ਕਰਦੇ ਹਨ ਜਿਵੇਂ ਅਮਰੀਕਾ ਦੀਆਂ ਫੌਜਾਂ ਵਲੋਂ ਇਰਾਕੀ ਅਤੇ ਅਫਗਾਨੀਆਂ ਨਾਲ ਕੀਤਾ ਗਿਆ ਹੈ |
ਹਥਿਆਰਾਂ ਨਾਲ ਜੰਗਾਂ ਲੜਨ ਤੋਂ ਇਲਾਵਾ ਕੁਝ ਜੰਗਾਂ ਚੁੱਪ ਚਪੀਤੇ ਵੀ ਲੜ੍ਹੀਆਂ ਜਾਂਦੀਆਂ ਹਨ ਜਿਸ ਨੂੰ ਸ਼ੀਤ ਯੁਧ (Cold War ) ਦਾ ਨਾਮ ਦਿੱਤਾ ਗਿਆ ਹੈ | ਅਮਰੀਕਾ+ਨਾਟੋ ਗਰੁੱਪ ਅਤੇ ਦੂਜੇ ਪਾਸੇ ਰੂਸ ਅਤੇ ਓਸਦੇ ਸਾਥੀ ਦੇਸ਼ਾਂ ਦਰਮਿਆਨ 1947 ਤੋਂ 1989ਤੱਕ ਸ਼ੀਤ ਯੁਧ ਚੱਲਿਆ ਸੀ|
ਇੱਕ ਹੋਰ ਤਰੀਕੇ ਦੁਆਰਾ ਇੱਕ ਦੇਸ਼ ਵਲੋਂ ਦੂਜੇ ਦੇਸ਼ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਅਗਵਾਹ ਕਰਕੇ ਆਪਣੀਆਂ ਨੀਤੀਆਂ ਠੋਸੀਆਂ ਜਾਂਦੀਆਂ ਹਨ ਜਾਂ ਫਿਰ ਓਹਨਾਂ ਨੂੰ ਨਸ਼ਿਆਂ ਆਦਿ ਵਿੱਚ ਗਲਤਾਨ ਕਰ ਦਿੱਤਾ ਜਾਂਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਿਮਾਗੀ ਅਤੇ ਸਰੀਰਕ ਤੌਰ ਤੇ ਤਾਕਤਵਰ ਨਾ ਜੰਮਣ |
21ਵੀ ਸਦੀ ਵਿੱਚ ਬਹੁਤੇ ਦੇਸ਼ਾਂ ਵਲੋਂ ਆਪਣੇ ਘਰ ਅੰਦਰ ਉਠ ਰਹੀਆਂ ਬਗਾਵਤੀ ਸੁਰਾਂ ਨੂੰ ਹਥਿਆਰਾਂ ਜਾਂ ਤਾਕਤ ਨਾਲ ਦਬਾਉਣ ਦੀ ਬਜਾਏ ਜਨਤਾ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਕੰਟਰੋਲ ਕੀਤਾ ਜਾਂਦਾ ਹੈ | ਭਾਰਤ ਵਰਗੇ ਦੇਸ਼ ਜਿੱਥੇ ਵੱਖ ਵੱਖ ਧਰਮਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਇੱਕ ਝੰਡੇ ਥੱਲੇ ਰੱਖਣ ਲਈ “ਦੇਸ਼ ਦੀ ਏਕਤਾ ਅਤੇ ਅਖੰਡਤਾ ” ਦੇ ਨਾਮ ਹੇਠ ਭਾਰਤੀ ਵਸਨੀਕਾਂ ਦੀ ਸੋਚ ਨੂੰ ਕਾਬੂ ਕੀਤਾ ਗਿਆ ਹੈ | ਜਿਹੜੇ ਚੰਦ ਕੁ ਲੋਕ ਇਸ ਮਾਨਸਿਕ ਗੁਲਾਮੀ ਦਾ ਸ਼ਿਕਾਰ ਨਹੀਂ ਬਣਦੇ ਅਤੇ ਓਹ ਜਨਤਾ ਨੂੰ ਇਹਨਾਂ ਲੂੰਬੜ ਚਾਲਾਂ ਤੋਂ ਸੁਚੇਤ ਕਰਦੇ ਹਨ ਓਹਨਾਂ ਨੂੰ ਏਜੇਂਸੀਆਂ ਵਲੋਂ “ਅੱਤਵਾਦੀ ,ਗੱਦਾਰ ” ਆਦਿ ਦੇ ਨਾਮ ਦੇ ਦਿੱਤਾ ਜਾਂਦਾ ਹੈ ਅਤੇ ਓਹਨਾਂ ਕੋਲੋਂ ” ਦੇਸ਼ ਦੀ ਏਕਤਾ ਅਤੇ ਅਖੰਡਤਾ” ਨੂੰ ਖਤਰਾ ਦੱਸ ਕੇ ਬਹੁਗਿਣਤੀ ਨੂੰ ਓਹਨਾਂ ਦੇ ਵਿਰੁਧ ਕਰ ਦਿੱਤਾ ਜਾਂਦਾ ਹੈ |99% slave brainਪੰਜਾਬ ਵਾਲਿਆਂ ਨੇ ਕਦੀ ਕਰਨਾਟਕਾ ,ਬੰਗਲੋਰ ਵੱਲ ਜਾਕੇ ਵੀ ਨਹੀਂ ਦੇਖਿਆ ਹੋਵੇਗਾ ਤੇ ਨਾਂ ਹੀ ਓਹਨਾਂ ਦੀ ਬੋਲੀ ਸਮਝ ਸਕਦੇ ਹਨ ,ਸਦੀਆਂ ਤੋਂ ਓਹਨਾਂ ਨਾਲ ਕੋਈ ਲੈਣ ਦੇਣ ਵੀ ਨਹੀਂ ਹੈ ਭਰ ਕਿਓੰਕੇ ਸਾਡੇ ਮਾਲਿਕ ਚਾਹੁੰਦੇ ਹਨ ਇਸ ਲਈ ਸਾਨੂੰ ਓਹਨਾਂ ਨਾਲ ਰਹਿਣਾ ਹੀ ਪਵੇਗਾ |
ਭਾਵੇਂ ਕੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਾਡੇ ਵਲੋਂ ਇਹ ਭਵਿਖਬਾਣੀ ਕੀਤੀ ਗਈ ਸੀ ਕੇ ਭਾਰਤੀ ਏਜੇਂਸੀਆਂ ਕਿਸੇ ਵੀ ਕੀਮਤ ਤੇ ਸਿਰਫ ਤੇ ਸਿਰਫ ਮੋਦੀ ਨੂੰ ਹੀ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀਆਂ ਹਨ ਜਿਸ ਕਾਰਨ ਓਹਨਾਂ ਵਲੋਂ ਵੱਡੀ ਪੱਧਰ ਤੇ ਵੋਟਿੰਗ ਮਸ਼ੀਨਾਂ ਵਿੱਚ ਹੇਰਾਫ਼ੇਰੀ ਵੀ ਕੀਤੀ ਗਈ ਹੈ ਜਿਸਦੇ ਸਬੂਤ ਸੋਸ਼ਲ ਸਾਇਟਾਂ ਰਾਹੀਂ ਜਨਤਾ ਅਤੇ ਚੋਣ ਕਮਿਸ਼ਨ ਕੋਲ ਵੀ ਪਹੁੰਚ ਚੁੱਕੇ ਹਨ ਪਰ ਲੋਕਤੰਤਰ ਦੇ ਨਾਮ ਹੇਠ ਮਾਨਸਿਕ ਗੁਲਾਮੀ ਹੰਢਾ ਰਹੇ ਭਾਰਤੀ ਲੋਕ ਫਿਰ ਵੀ ਭਾਰਤੀ ਲੋਕਤੰਤਰ ਅਤੇ ਵੋਟਾਂ ਵਿੱਚ ਵਿਸ਼ਵਾਸ਼ ਰੱਖੀ ਬੈਠੇ ਹਨ ਕਿਓੰਕੇ ਓਹਨਾਂ ਦੀ ਸੋਚਣ ਸ਼ਕਤੀ ਦੀ ਸੀਮਾਂ ਭਾਰਤੀ ਏਜੇਂਸੀਆਂ ਵਲੋਂ ਤਹਿ ਕੀਤੀ ਜਾ ਚੁੱਕੀ ਹੈ |ਇਹੀ ਕਾਰਨ ਹੈ ਕੇ ਵੋਟਾਂ ਵਿੱਚ ਹੋਈ ਧਾਂਦਲੀ ਦੇ ਸਬੂਤਾਂ ਤੋਂ ਬਾਅਦ ਵੀ ਪੂਰੇ ਭਾਰਤ ਵਿੱਚ ਨਾਂ ਤਾਂ ਕੋਈ ਜਨਤਕ ਅੰਦੋਲਨ ਹੋਇਆ ਹੈ ਤੇ ਨਾਂ ਹੀ ਕਿਸੇ ਪਾਰਟੀ ਵਲੋਂ ਕੋਈ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ |
ਹੁਣ ਸਵਾਲ ਇਹ ਕੇ ਜੇਕਰ ਦੇਸ਼ ਦੀ ਸਰਕਾਰ ਏਜੇਂਸੀਆਂ ਨੇ ਹੀ ਚੁਣਨੀ ਹੁੰਦੀ ਹੈ ਤਾਂ ਫਿਰ ਵੋਟਾਂ ਵਾਲਾ ਡ੍ਰਾਮਾ ਰਚਣ ਦੀ ਕੀ ਜ਼ਰੂਰਤ ਹੈ ?
ਏਜੇਂਸੀਆਂ ਦੀ ਸੋਚ ਮੁਤਾਬਿਕ ਨਾਂ ਚੱਲਣ ਵਾਲੀਆਂ ਕੌਮਾਂ ਨੂੰ ਨਸ਼ਿਆਂ ਦੇ ਗੁਲਾਮ ਬਣਾ ਦੇਣਾ ਵੀ ਸਰਕਾਰਾਂ ਵਲੋਂ ਅਜ਼ਮਾਇਆ ਹੋਇਆ ਇੱਕ ਤਰੀਕਾ ਹੈ | ਕਨੇਡਾ ਸਰਕਾਰ ਵਲੋਂ ਓਥੇ ਦੇ ਮੁਢਲੇ ਵਸਨੀਕ Red Indians ਜਿਹਨਾਂ ਤੋਂ ਕਨੇਡਾ ਸਰਕਾਰ ਨੂੰ ਬਗਾਵਤ ਦਾ ਖਤਰਾ ਸੀ ਨੂੰ ਨਸ਼ਿਆਂ ਵਿੱਚ ਐਸਾ ਗਲਤਾਨ ਕੀਤਾ ਗਿਆ ਹੈ ਕੇ ਓਹਨਾਂ ਦੀਆਂ ਕਈ ਪੀੜ੍ਹੀਆਂ ਆਪਣੇ ਮਾਨਸਿਕ ਤੌਰ ਤੇ ਆਜ਼ਾਦ ਹੋਣ ਦਾ ਸੋਚ ਵੀ ਨਹੀਂ ਸਕਦੀਆਂ ,ਦੇਸ਼ ਦੀ ਆਜ਼ਾਦੀ ਤਾਂ ਬਹੁਤ ਦੁਰ ਦੀ ਗੱਲ ਹੈ |
ਬਿਲਕੁਲ ਇਸੇ ਤਰੀਕੇ ਨਾਲ ਭਾਰਤ ਸਰਕਾਰ ਵਲੋਂ ਪੰਜਾਬੀਆਂ ਦੀ ਅਣਖ ਅਤੇ ਬਗਾਵਤ ਨੂੰ ਗੁਲਾਮ ਬਣਾਉਣ ਲਈ ਪਹਿਲਾਂ ਜ਼ੁਲਮ ਅਤੇ ਹੁਣ ਨਸ਼ਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ | ਪੰਜਾਬ ਦਾ ਨਸ਼ਿਆਂ ਵਿੱਚ ਗਲਤਾਨ ਹੋਣਾਂ ਕੋਈ ਕੁਦਰਤੀ ਵਰਤਾਰਾ ਨਹੀਂ ਹੈ ਸਗੋਂ ਇਹ ਸਭ ਕੁਝ ਭਾਰਤੀ ਏਜੇਂਸੀਆਂ ਵਲੋਂ ਬਿਲਕੁਲ ਸੋਚੀ ਸਮਝੀ ਅਤੇ ਤਿਆਰ ਕੀਤੀ ਹੋਈ ਨੀਤੀ ਤਹਿਤ ਹੋ ਰਿਹਾ ਹੈ ਜਿਸ ਵਿੱਚ ਮੌਕੇ ਦੀ ਪੰਜਾਬ ਸਰਕਾਰ ਦਾ ਕੰਮ ਭਾਰਤੀ ਏਜੇਂਸੀਆਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਨਸ਼ਾ ਤਸਕਰਾਂ ਦੀ ਪੂਰਨ ਹਮਾਇਤ ਕਰਨਾ ਹੈ |
ਪੰਜਾਬ ਵਿਚਲੇ ਬਹੁਤੇ ਸਿੱਖਾਂ ਦਾ ਇਹ ਇਤਰਾਜ਼ ਹੁੰਦਾ ਹੈ ਕੇ ਬਾਹਰਲੇ ਸਿੱਖ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਿਓਂ ਕਰਦੇ ਹਨ ਜਦਕਿ ਜਦੋਂ ਓਹ ਭਾਰਤ ਵਿੱਚ ਹੁੰਦੇ ਸਨ ਤਾਂ ਓਹਨਾਂ ਨੇ ਕਦੀ ਆਜ਼ਾਦੀ ਦੀ ਮੰਗ ਨਹੀਂ ਕੀਤੀ ਸੀ| ਇਸਦਾ ਮੁੱਖ ਕਾਰਨ ਸੋਚ ਵਿਚਲਾ ਫਰਕ ਹੈ | ਭਾਰਤ ਵਿੱਚ ਜਨਮੇ ਇਨਸਾਨ ਦੀ ਸੋਚ ਨੂੰ ਆਜ਼ਾਦ ਨਹੀਂ ਹੋਣ ਦਿੱਤਾ ਜਾਂਦਾ , ਬਚਪਨ ਤੋਂ ਹੀ ਸਿੱਖਾਂ ਦੇ ਬੱਚਿਆਂ ਨੂੰ ਗੁਲਾਮਾਂ ਵਾਂਗ “ਜੈ ਹਿੰਦ ” ਦੇ ਨਾਹਰੇ ਲਗਵਾਏ ਜਾਂਦੇ ਹਨ ਭਾਵੇ ਕੇ ਓਹ ਬੱਚੇ ਦੇ ਨਿਰਦੋਸ਼ ਬਾਪ ਅਤੇ ਭਰਾ ਨੂੰ ਭਾਰਤੀ ਪੁਲਿਸ ਵਲੋਂ ਕੋਹ ਕੋਹ ਕੇ ਮਾਰ ਦਿੱਤਾ ਗਿਆ ਹੋਵੇ | ਬਚਪਨ ਤੋਂ ਹੀ ਬੱਚਿਆਂ ਨੂੰ ਦੇਸ਼ ਪ੍ਰਤੀ ਵਫ਼ਾਦਾਰੀ ਦੀਆਂ ਕਸਮਾਂ ਖਵਾ ਕੇ ਮਾਨਸਿਕ ਤੌਰ ਦੇ ਅਪਾਹਿਜ ਕਰ ਦਿੱਤਾ ਜਾਂਦਾ ਹੈ ,ਪਰ ਜਦੋਂ ਓਹੀ ਬੱਚਾ ਭਾਰਤ ਤੋਂ ਬਾਹਰ ਜਾਂਦਾ ਹੈ ਤਾਂ ਓਸਨੂੰ ਆਜ਼ਾਦੀ ਦੇ ਅਸਲੀ ਅਰਥ ਪਤਾ ਲਗਦੇ ਹਨ , ਜਿਸ ਪਿੱਛੋਂ ਓਸ ਨੂੰ ਭਾਰਤ ਵਿੱਚ ਆਪਣੇ ਗੁਲਾਮ ਹੋਣ ਦਾ ਅਹਿਸਾਸ ਹੁੰਦਾ ਹੈ |” ਪਿੰਜਰੇ ਵਿੱਚ ਜਨਮਿਆ ਤੋਤਾ ਮਾਨਸਿਕ ਤੌਰ ਤੇਆਪਨੇ ਮਾਲਿਕ ਦਾ ਗੁਲਾਮ ਹੁੰਦਾ ਹੈ ਅਤੇ ਓਸਨੂੰ ਆਜ਼ਾਦੀ ਦਾ ਅਹਿਸਾਸ ਪਿੰਜਰੇ ਵਿੱਚੋਂ ਨਿਕਲ ਕੇ ਉਡਾਰੀ ਮਾਰਨ ਤੋਂ ਬਾਅਦ ਹੀ ਹੁੰਦਾ ਹੈ “|
ਮਾਨਸਿਕ ਤੌਰ ਤੇ ਗੁਲਾਮ ਇਨਸਾਨ ਨੂੰ ਮਹੌਲ ਵਿੱਚ ਵਿਚਰਦਿਆਂ ਹੋਇਆਂ ਕਦੀ ਵੀ ਆਪਣੀ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ | ਉਦਾਹਰਨ ਦੇ ਤੌਰ ਦੇ ਜ਼ਿਆਦਾਤਰ ਸ਼ਰਾਬੀ ਸ਼ਰਾਬ ਦੇ ਗੁਲਾਮ ਹੁੰਦੇ ਹੋਏ ਵੀ ਇਹੀ ਕਹਿੰਦੇ ਦੇਖੇ ਜਾ ਸਕਦੇ ਹਨ “ਮੈਨੂੰ ਚੜ੍ਹਦੀ ਨੀ ਜ਼ਿਆਦਾ , ਮੈਂ ਤਾਂ ਜਦੋਂ ਮਰਜ਼ੀ ਛੱਡ ਦਿਆਂ ਇਹਨੂੰ ” ਆਦਿ ਆਦਿ ਤੇ ਇਹੀ ਹਾਲ ਅੱਜ ਕੱਲ ਨਸ਼ੇ ਕਰਨ ਵਾਲਿਆਂ ਦਾ ਹੈ |
ਸਿੱਖ ਧਰਮ ਕਿਸੇ ਤਰਾਂ ਦੀ ਵੀ ਗੁਲਾਮੀ ਦੇ ਖਿਲਾਫ਼ ਹੈ ਇਸੇ ਲਈ ਇਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੁਲਾਮੀ ਤੋਂ ਬਚਣ ਦੀ ਸਿੱਖਿਆ ਦਿੱਤੀ ਗਈ ਹੈ | ਪਰ ਬੜੇ ਅਫਸੋਸ ਦੀ ਗੱਲ ਹੈ ਕੇ ਅੱਜ ਕੱਲ ਬਹੁਤੇ ਸਾਬਤ ਸੂਰਤ ਦਿਸਣ ਵਾਲੇ ਸਿੱਖ ਵੀ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋਏ ਬੈਠੇ ਹਨ ਜਿਸਦੀ ਤਾਜ਼ਾ ਮਿਸਾਲ ਅਕਾਲ ਤਖਤ ਸਾਹਿਬ ਤੇ ਕਾਬਿਜ਼ ਹੋ ਚੁੱਕੀ ਮੱਕੜ ਮਸੰਦ ਦੀ ਸੈਨਾਂ ਵਲੋ ਸਿੱਖਾਂ ਦੀ ਆਜ਼ਾਦੀ ਲਈ ਜੂਝ ਰਹੇ ਸਿੱਖਾਂ ਉੱਪਰ ਹਮਲਾ ਕਰਨਾ ਹੈ |

0 comments:

Post a Comment