ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ?
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ..
0 comments:
Post a Comment