Sunday 22 June 2014

ਸਿੱਖ ਨੌਜਵਾਨਾਂ ਵਲੋਂ ਕੇਸ ਕਟ


ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਕਾਰਨਾਂ ਦਾ ਸਮਾਜ ਵਿਗਿਆਨਕ ਅਧਿਐਨ

ਵਿਸ਼ਵੀਕਰਨ ਦੀ ਪ੍ਰਕਿਰਿਆ ਨਾਲ ਹੁਣ ਸਮੁੱਚਾ ਸੰਸਾਰ ਇਕ ਖੁੱਲ੍ਹੇ ਪਿੰਡ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਦੁਨੀਆ ਭਰ ਦੇ ਸਮਾਜਾਂ ਵਿਚਕਾਰ ਆਪਸੀ ਅਦਾਨ ਪ੍ਰਦਾਨ ਦੀ ਇਸ ਪ੍ਰਕਿਰਿਆ ਨੇ ਵੱਖ-ਵੱਖ ਸਮਾਜਾਂ ਦੇ ਵਿਕਸਤ ਹੋਣ ਲਈ ਸੰਪਾਵਨਾਵਾਂ ਪੈਦਾ ਕੀਤੀਆਂ ਹਨ ਪਰ ਇਸ ਦੇ ਨਾਲ ਹੀ ਇਸ ਪ੍ਰਕਿਰਿਆ ਨੇ ਵੱਖ-ਵੱਖ ਮਨੁੱਖੀ ਭਾਈਚਾਰਿਆਂ, ਕੌਮਾਂ, ਸਮਾਜਾਂ ਨੂੰ ਨਵੀਆਂ ਚੁਣੌਤੀਆਂ ਵਿਚ ਪਾ ਦਿਤਾ ਹੈ। ਵਿਕਸਤ ਹੋ ਰਹੀ ਸਭਿਅਤਾ ਵਿਚ ਉਹੀ ਭਾਈਚਾਰੇ, ਕੌਮਾਂ, ਸਮਾਜ ਆਪਣੇ ਪੈਰ ਜਮਾ ਸਕਣਗੇ ਜਿਨ੍ਹਾਂ ਦਾ ਆਪਣਾ ਮਜ਼ਬੂਤ ਅਧਾਰ ਅਤੇ ਵਿਲੱਖਣ ਪਛਾਣ ਹੋਵੇਗੀ। ਇਸ ਪ੍ਰਸੰਗ ਵਿਚ ਜੇਕਰ ਸਿੱਖ ਪਛਾਣ ਨੂੰ ਵੇਖਿਆ ਜਾਵੇ ਤਾਂ ਸਿੱਖਾਂ ਲਈ ਆਪਣੀ ਸਾਬਤ ਸੂਰਤ ਕਾਇਮ ਰੱਖਣੀ ਇਕ ਗੰਭੀਰ ਮਸਲਾ ਹੈ। ਸਿੱਖਾਂ ਨੇ ¦ਮੀ ਜੱਦੋ ਜਹਿਦ ਨਾਲ ਦੁਨੀਆ ਭਰ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ ਪਰ ਅਜੋਕੇ ਦੌਰ ਵਿਚ ਸਿੱਖ ਨੌਜਵਾਨਾਂ ਦਾ ਵੱਡਾ ਹਿੱਸਾ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ। ਸੋ ਸਿੱਖ ਪਛਾਣ ਸਾਹਮਣੇ ਦਰਪੇਸ਼ ਚੁਣੌਤੀਆਂ ਵਿਚ ਸਭ ਤੋਂ ਪ੍ਰਮੁੱਖ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਮਸਲਾ ਹੈ। ਜੋ ਗੰਭੀਰ ਖੋਜ ਦੀ ਮੰਗ ਕਰਦਾ ਹੈ।

ਸਿੱਖ ਪਛਾਣ ਮੁੱਖ ਤੌਰ ’ਤੇ ਕੇਸਾਂ ਨਾਲ ਜੁੜੀ ਹੋਈ ਹੈ। ਕੇਸਾਂ ਨੂੰ ਸਿੱਖਾਂ ਲਈ ਗੁਰੂ ਦੀ ਮੇਹਰ ਵੀ ਕਿਹਾ ਜਾਂਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖੀ ਤੋਂ ਬਗੈਰ ਸਿੱਖ ਨਹੀਂ ਅਤੇ ਕੇਸਾਂ ਤੋਂ ਬਗੈਰ ਸਿੱਖੀ ਨਹੀਂ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਮਤਿ ਰਹਿਣੀ ਲਈ ਇਹ ਲਾਜ਼ਮੀ ਹੈ ਕਿ, ‘ਕੇਸ ਲੜਕੇ ਦੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ, ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ। ਸਿੱਖ ਰਹਿਤ ਮਰਿਆਦਾ ਅਨੁਸਾਰ ਕੇਸਾਂ ਦੀ ਬੇਅਦਬੀ ਇਕ ਵੱਡੀ ਕੁਰਹਿਤ ਮੰਨੀ ਜਾਂਦੀ ਹੈ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ’ਤੇ ਖਾਲਸਾ ਪੰਥ ਦੀ ਸਿਰਜਨਾ ਮੌਕੇ ਆਪਣੇ ਖਾਲਸੇ ਲਈ ਪੰਜ ਨਿਸ਼ਾਨੀਆਂ ਭੇਂਟ ਕੀਤੀਆਂ ਸਨ। ਇਹ ਪੰਜ ਸਨ : ਕੇਸ, ਕੰਘਾ, ਕੜਾ, ਕਿਰਪਾਨ ਐ ਕਛਹਿਰਾ। ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਵੀ ਭਾਵੇਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖ ਕੇਸਾਧਾਰੀ ਸਨ ਪਰ ਖਾਲਸੇ ਦੀ ਸਿਰਜਨਾ ਨਾਲ ਕੇਸ ਸਿੱਖ ਪਛਾਣ ਦਾ ਇਕ ਲਾਜ਼ਮੀ ਅੰਗ ਬਣ ਗਏ। ਇਸ ਤਰ੍ਹਾਂ ਕੇਸ ਸਿੱਖਾਂ ਲਈ ਧਾਰਮਿਕ ਚਿੰਨ੍ਹ ਹੋਣ ਦੇ ਨਾਲ ਨਾਲ ਖਾਲਸੇ ਦੀ ਵੱਖਰੀ ਪਛਾਣ ਦਾ ਵੀ ਸੂਚਕ ਹਨ।

ਖਾਲਸੇ ਦੀ ਸਿਰਜਣਾ ਤੋਂ ਪਿੱਛੋ ਸਿੱਖਾਂ ਉਪਰ ਅੱਤ ਦੇ ਜ਼ੁਲਮ ਹੋਏ ਪਰ ਇਨ੍ਹਾਂ ਆਪਣੀ ਵੱਖਰੀ ਹਸਤੀ ਨੂੰ ਬਰਕਰਾਰ ਰੱਖਿਆ। ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਪਰ ਗੁਰੂ ਦੇ ਸਿੱਖ ਸਾਬਤ ਸੂਰਤ ਕਾਇਮ ਰਹਿੰਦੇ ਸਨ। ਸਿੱਖ ਇਤਿਹਾਸ ਵਿਚੋਂ ਅਜਿਹੀਆਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਜਦੋਂ ਸਿੱਖਾਂ ਨੇ ਆਪਣੀ ਸਿੱਖੀ ਬਚਾਉਣ ਖਾਤਰ ਸ਼ਹਾਦਤ ਨੂੰ ਪਹਿਲ ਦਿਤੀ। ਅਰਦਾਸ ਰਾਹੀਂ ਹਰ ਰੋਜ਼ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਕਿ ‘ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ’ ਅਣਗਿਣਤ ਸ਼ਹਾਦਤਾਂ ਅਤੇ ¦ਮੀ ਜੱਦੋ ਜਹਿਦ ਤੋਂ ਪਿੱਛੋਂ ਸਿੱਖਾਂ ਨੇ ਆਪਣੀ ਵਿਲੱਖਣ ਪਛਾਣ ਨੂੰ ਕਾਇਮ ਰੱਖਿਆ ਹੈ। ਦੁਨੀਆ ਭਰ ਵਿਚ ਸਿੱਖਾਂ ਦੀ ਵੱਖਰੀ ਪਛਾਣ ਦੀ ਇਕ ਵਿਸ਼ੇਸ਼ ਥਾਂ ਹੈ।

ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਉਚੀਆਂ ਸੁੱਚੀਆਂ ਰਵਾਇਤਾਂ ਦੇ ਬਾਵਜੂਦ ਮੌਜੂਦਾ ਹਾਲਾਤ ਦੇ ਰੁਬਰੂ ਸਿੱਖ ਨੌਜਵਾਨ ਕੇਸਾਂ ਦੀ ਅਹਿਮੀਅਤ ਨੂੰ ਨਾ ਪਛਾਣਦੇ ਹੋਏ ਇਨ੍ਹਾਂ ਦੀ ਬੇਅਦਬੀ ਕਰ ਰਹੇ ਹਨ। ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਚੱਲ ਰਹੇ ਰੁਝਾਨ ਦੇ ਵੱਖ-ਵੱਖ ਕਾਰਨ ਲੱਪਣੇ ਇਸ ਖੋਜ ਦਾ ਮੁੱਖ ਮਕਸਦ ਹੈ। ਸਿੱਖ ਪਛਾਣ ਸਾਹਮਣੇ ਪੈਦਾ ਹੋ ਰਹੀਆਂ ਆਧੁਨਿਕ ਚੁਣੌਤੀਆਂ ਵਿਚਂ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਚੱਲ ਰਿਹਾ ਰੁਝਾਨ ਸਭ ਤੋਂ ਪ੍ਰਮੁੱਖ ਹੈ। ਇਸ ਰੁਝਾਨ ਨੂੰ ਰੋਕਣ ਲਈ ਸਿੱਖ ਪ੍ਰਚਾਰਕ ਆਪਣੀ ਭੂਮਿਕਾ ਨਿਭਾ ਰਹੇ ਹਨ ਅਤੇ ਸਿੱਖ ਚਿੰਤਕਾਂ ਵਲੋਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ ਜੋ ਸਲਾਹੁਣਯੋਗ ਕਾਰਜ ਹਨ। ਇਹ ਕਾਰਜ ਤਾਂ ਹੀ ਨੇਪਰੇ ਚੜ ਸਕਦੇ ਹਨ ਜੇਕਰ ਸਾਡੇ ਕੋਲ ਇਹ ਠੋਸ ਜਾਣਕਾਰੀ ਹੋਵੇ ਕਿ ਸਿੱਖ ਨੌਜਵਾਨ ਕੇਸ ਕਿਉਂ ਕਟਾ ਰਹੇ ਹਨ?

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਚੱਲ ਰਹੇ ਰੁਝਾਨ ਨੂੰ ਖੋਜ ਵਿਧੀ ਵਿਗਿਆਨ ਤਹਿਤ ਸਮਝਣ ਦਾ ਹੁਣ ਤਕ ਕਿਸੇ ਨੇ ਘੱਟ ਹੀ ਉਪਰਾਲਾ ਕੀਤਾ ਹੈ। ਉਂਝ ਇਹ ਮਸਲਾ ਸਿੱਖਾਂ ਦੀ ਹਰ ਬੈਠਕ ਵਿਚ ਚਰਚਾ ਦਾ ਵਿਸ਼ਾ ਬਣਦਾ ਹੈ। ਕੋਈ ਇਸਦਾ ਕਾਰਨ ਸਿੱਖੀ ਪ੍ਰਚਾਰ ਦੀ ਘਾਟ ਦੱਸਦਾ ਹੈ ਤੇ ਕੋਈ ਫਿਲਮਾਂ, ਟੈਲੀਵਿਜ਼ਿਨ ਦਾ ਪ੍ਰਭਾਵ ਪਰ ਐਨਾ ਹੀ ਕਾਫੀ ਨਹੀਂ। ਇਸ ਤੋਂ ਇਲਾਵਾ ਇਸ ਰੁਝਾਨ ਦੇ ਹੋਰ ਵੀ ਕਾਰਨ ਹੋਣਗੇ ਜਿਨ੍ਹਾਂ ਦੀ ਜਾਣਕਾਰੀ ਅਸੀਂ ਇਕ ਖੋਜ ਰਾਹੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ।

ਸਿੱਖ ਨੌਜਵਾਨਾਂ ਨੂੰ ਅਸੀਂ ਖੋਜ ਲਈ ਇਸ ਕਰਕੇ ਚੁਣਿਆ ਹੈ ਕਿਉਂਕਿ ਇਹ ਰੁਝਾਨ ਮੁੱਖ ਤੌਰ ’ਤੇ ਨੌਜਵਾਨਾਂ ਵਿਚ ਪਾਇਆ ਜਾਂਦਾ ਹੈ। ਅਸੀਂ ਆਪਣੇ ਨਿੱਜੀ ਅਨੁਭਵ ਨਾਲ ਇਹ ਜਾਣਦੇ ਹਾਂ ਕਿ ਬਚਪਨ ਤੋਂ ਜਵਾਨੀ ਦੀ ਪੌੜੀ ਚੜਦਿਆਂ ਸਿੱਖਾਂ ਵਿਚ ਵਾਲ ਕਟਵਾਉਣ ਦਾ ਰੁਝਾਨ ਭਾਰੂ ਹੁੰਦਾ ਹੈ ਅਤੇ ਜਵਾਨੀ ਤੋਂ ਬੁਢਾਪੇ ਦੀ ਅਵਸਥਾ ਵਿਚ ਮੁੜ ਕੇਸ ਰੱਖ ਲਏ ਜਾਂਦੇ ਹਨ। ਇਸ ਖੋਜ ਰਾਹੀਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਨੌਜਵਾਨ ਅਜਿਹਾ ਕਿਉਂ ਕਰਦੇ ਹਨ? ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਅੰਦਰੂਨਂ ਕਾਰਨ ਪ੍ਰਮੁੱੀਖ ਹਨ ਜਾਂ ਬਾਹਰੀਂ ਇਯ ਬਾਰੇ ਵੀ ਇਸ ਖੋਜ ਨਾਲ ਜਾਣਕਾਰੀ ਸੰਭਵ ਹੋ ਸਕੇਗੀ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਦਾ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਕੋਈ ਠੋਸ ਅਧਿਐਨ ਨਹੀਂ ਕੀਤਾ ਗਿਆ। ਵੱਖ-ਵੱਖ ਵਿਦਵਾਨਾਂ ਨੇ ਆਪਣੇ ਨਿੱਜੀ ਅਨੁਭਵਾਂ ਦੇ ਅਧਾਰ ’ਤੇ ਸਿੱਖ ਪਛਾਣ ਦੇ ਮਸਲੇ ’ਤੇ ਵਿਚਾਰ ਪੇਸ਼ ਕਰਦਿਆਂ ਕੇਸਾਂ ਸਬੰਧੀ ਕੁਝ ਟਿੱਪਣੀਆਂ ਜਰੂਰ ਕੀਤੀਆਂ ਹਨ। ਸੁਰਿੰਦਰ ਚੋਪੜਾ ਨੇ ਆਪਣੇ ਇਕ ਵਿਸਥਾਰੀ ਲੇਖ ‘ਪੰਜਾਬ ਵਿਚ ਐਥਨੀਸਿਟੀ, ਪੁਨਰਵਾਦ ਅਤੇ ਰਾਜਨੀਤੀ’ ਵਿਚ ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਸਬੰਧੀ ਲਿਖਿਆ ਹੈ, ‘‘ਆਧੁਨਿਕੀਕਰਨ ਦੀ ਪ੍ਰਕਿਰਿਆ ਨੇ ਸਿੱਖਾਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਂਦੀ ਹੈ। ਬਹੁਤੇ ਸਿੱਖਾਂ ਨੇ ਆਪਣੀਆਂ ਦਾੜੀਆਂ ਕੁਤਰਨੀਆਂ ਸ਼ੁਰੂ ਕਰ ਦਿਤੀਆਂ ਹਨ ਇਥੋਂ ਤਕ ਕਿ ਸ਼ੇਵ ਵੀ ਕਰਵਾਉਣ ਲੱਗ ਪਏ ਹਨ। ਇਕ ਵਾਰ ਜੇਕਰ ਸਿੱਖ ਸ਼ੇਵ ਕਰਵਾ ਲੈਣ ਤਾਂ ਉਹ ਆਪਣੀ ਪਛਾਣ ਖੋ ਬੈਠਦੇ ਹਨ।
ਇਸ ਤਰਾਂ ਹੀ ਸ੍ਰੀ ਐਸ.ਐਲ. ਸ਼ਰਮਾ ਨੇ ਆਪਣੇ ਆਰਟੀਕਲ ਵਿਚ ਲਿਖਿਆ ਹੈ ਕਿ ‘‘ਆਧੁਨਿਕੀਕਰਨ ਦੇ ਪ੍ਰਭਾਵ ਅਧੀਨ ਬਹੁਤੇ ਸਿੱਖਾਂ ੇ ਸਿੱਖ ਪਛਾਣ ਦੇ ਲਾਜ਼ਮੀ ਪੰਜ ਚਿੰਨ੍ਹ ਤਿਆਗ ਦਿਤੇ ਹਨ ਸਮੇਤ ਪੱਗ ਅਤੇ ਦਾਹੜੀ ਦੇ ਸ੍ਰੀ ਸੁਰਿੰਦਰ ਚੋਪੜਾ ਅਤੇ ਸ੍ਰੀ ਐਸ.ਐਲ. ਸ਼ਰਮਾ ਦੀ ਤਰਾਂ ਸ. ਪੀਤਮ ਸਿੰਘ ਨੇ ‘ਮੂਲਵਾਦ ਦੇ ਦੋ ਚਿਹਰੇ’ ਨਾਮੀ ਆਰਟੀਕਲ ਵਿਚ ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਲਈ ਮੁੱਖ ਤੌਰ ’ਤੇ ਆਧੁਨਿਕੀਕਰਨ ਦੇ ਪ੍ਰਭਾਵ ਖਾਸ ਕਰਕੇ ਹਰੇ ਇਨਕਲਾਬ ਨਾਲ ਖੇਤੀ ਪੈਦਾਵਾਰ ਵਿਚ ਆਈਆਂ ਤਬਦੀਲੀਆਂ ਨੂੰ ਪ੍ਰਮੁੱਖ ਮੰਨਿਆ ਹੈ।

ਵੱਖ-ਵੱਖ ਚਿੰਤਕਾਂ ਨੇ ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਲਈ ਮੁੱਖ ਤੌਰ ’ਤੇ ਆਧੁਨਿਕੀਕਰਨ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਸਾਡੀ ਸਮਝ ਮੁਤਾਬਕ ਇਸ ਸਮੱਸਿਆ ਦਾ ਇਹੋ ਇਕ ਕਾਰਨ ਨਹੀਂ ਹੋ ਸਕਦਾ। ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਅੰਦਰੂਨੀ ਕਾਰਨ ਵੀ ਹੋਣਗੇ ਜਿਨ੍ਹਾਂ ਦਾ ਅਸੀਂ ਖੋਜ ਰਾਹੀਂ ਪਤਾ ਲਗਾ ਸਕਾਂਗੇ।
ਸਾਡਾ ਮੁੱਖ ਉਦੇਸ਼ ਇਹ ਜਾਣਨਾ ਹੈ ਕਿ ਸਿੱਖ ਨੌਜਵਾਨ ਕੇਸ ਕਿਉਂ ਕਟਵਾਉਂਦੇ ਹਨ ਅਤੇ ਕੀ ਸਿੱਖ ਨੌਜਵਾਨ ਸਿੱਖ ਪਛਾਣ ਪ੍ਰਤੀ ਚਿੰਤਤ ਹਨ? ਇਨ੍ਹਾਂ ਖੋਜ ਉਦੇਸ਼ਾਂ ਦੀ ਰੌਸਨੀ ਵਿਚ ਅਸੀਂ ਹੇਠ ਲਿਖੇ ਖੋਜ ਸਵਾਲ ਤਿਆਰ ਕੀਤੇ ਹਨ :

ਸਿੱਖ ਸਿਧਾਂਤਾਂ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਦੀ ਘਾਟ ਕਰਕੇ ਸਿੱਖ ਨੌਜਵਾਨ ਕੇਸ ਕਟਵਾਉਂਦੇ ਹਨ ਜਿਹੜੇ ਨੌਜਵਾਨ ਕੇਸਾਂ ਦੀ ਸਿਖ ਪਛਾਣ ਲਈ ਅਹਿਮੀਅਤ ਬਾਰੇ ਜਾਣਕਾਰੀ ਰੱਖਦੇ ਹਨ ਉਹ ਕੇਸ ਨਹੀਂ ਕਟਵਾਉਂਦੇ। ਇਸ ਸਬੰਧੀ ਜਾਣਕਾਰੀ ਹੋਰ ਪ੍ਰਾਪਤ ਕਰਨੀ।

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਰੁਝਾਨ ਦਾ ਕਾਰਨ ਉਨ੍ਹਾਂ ਦੀ ਸਿੱਖੀ ਤੋਂ ਬੇਮੁਖਤਾ ਨਹੀਂ ਸਗੋਂ ਪੱਛਮੀਕਰਨ, ਆਧੁਨਿਕੀਕਰਨ ਅਤੇ ਸੰਚਾਰੀਕਰਨ ਦੇ ਪ੍ਰਭਾਵ ਅਧੀਨ ਉਹ ਅਜਿਹਾ ਕਰਦੇ ਹਨ। ਕੇਸ ਕਟਵਾਉਣ ਦੇ ਬਾਵਜੂਦ ਵੀ ਉਨ੍ਹਾਂ ਦਾ ਸਿੱਖੀ ਵਿਚ ਵਿਸ਼ਵਾਸ ਰਹਿੰਦਾ ਹੈ। ਕੀ ਅਜੋਕੇ ਸਮੇਂ ਨੌਜਵਾਨ ਸਚਮੁੱਚ ਹੀ ਅਜਿਹਾ ਸੋਚਦੇ ਹਨ?

ਆਧੁਨਿਕੀਕਰਨਦੀ ਪ੍ਰਕਿਰਿਆ ਸਦਕਾ ਜੀਵਨ ਵਿਚ ਪੈਦਾ ਹੋ ਰਹੀ ਗੁੰਝਲਦਾਰਤਾ ਕਰਕੇ ਜੀਵਨ ਦੇ ਰੁਝੇਵੇਂ ਵਧ ਗਏ ਹਨ। ਸਮੇਂ ਦੀ ਪਾਬੰਦੀ ਹੇਠ ਜਲਦੀ ਤਿਆਰ ਹੋਣ ਦਾ ਬਹਾਨਾ, ਕੇਸਾਂ ਦੀ ਸੇਵਾ ਸੰਭਾਲ ਨਾ ਕਰ ਸਕਣ, ਨਹਾਉਣ, ਖੇਡਣ ਦੀ ਸੌਖ ਅਤੇ ਫਿਲਮੀ ਨਾਇਕਾਂ ਦੇ ਪ੍ਰਭਾਵ ਅਧੀਨ ਆਪਣੇ ਆਪ ਨੂੰ ਕੇਸ ਕਟਵਾ ਕੇ ਕਥਿਤ ਸੋਹਣਾ ਦਿਖਣ ਦੀ ਪ੍ਰਵਿਰਤੀ ਆਦਿ ਕਾਰਨ ਕਿਵੇਂ ਨੌਜਵਾਨਾਂ ਨੂੰ ਕੇਸ ਕਟਵਾਉਣ ਲਈ ਤਿਆਰ ਕਰਦੇ ਹਨ? ਸਬੰਧੀ ਜਾਣਕਾਰੀ ਪ੍ਰਾਪਤ ਕਰਨੀ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦਾ ਕਾਰਨ ਕੀ ਸਿੱਖੀ ਪ੍ਰਚਾਰ ਦੀ ਘਾਟ ਹੈ ਜਾਂ ਸਿੱਖ ਪ੍ਰਚਾਰਕ ਕੇਸਾਧਾਰੀ ਵਿਅਕਤੀ ਨੂੰ ਨੌਜਵਾਨਾਂ ਦੇ ਰੋਲ ਮਾਡਲ ਵਜੋਂ ਪੇਸ਼ ਨਹੀਂ ਕਰ ਸਕੇ? ਕੀ ਸਿੱਖ ਨੌਜਵਾਨਾਂ ਆਪਣੇ ਕੌਮੀ ਨਾਇਕਾਂ ਨਾਲੋਂ ਫਿਲਮਾਂ, ਟੀ.ਵੀ. ਅਤੇ ਗਾਇਕਾਂ ਵਲੋਂ ਸਿਰਜੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਮੰਨਕੇ ਕੇਸ ਕਟਵਾਉਂਦੇ ਹਨ?

ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹਰ ਸਿੱਖ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਜਮਾਂਦਰੂ ਕੇਸ ਰੱਖੇ। ਦੂਸਰੇ ਪਾਸੇ ਕੇਸ ਕਟਵਾਉਣ ਵਾਲਾ ਵਿਅਕਤੀ ਵੀ ਆਪਣੇ ਨੂੰ ਸਿੱਖ ਅਖਵਾਉਂਦਾ ਹੈ। ਕੱਟੇ ਕੇਸਾਂ ਵਾਲੇ ਸਿੱਖ ਨੌਜਵਾਨ ਧਾਰਮਿਕ ਕਿਰਿਆਵਾਂ ਜਿਵੇਂ ¦ਗਰ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਇਕ ਥਾਂ ਤੋਂ ਦੂਸਰੀ ਥਾਂ ਲੈ ਕੇ ਜਾਣ ਅਤੇ ਹੋਰ ਅਜਿਹੀਆਂ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ। ਕੀ ਸਿੱਖਾਂ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਦਿਤੀ ਜਾਂਦੀ ਇਸ ਤਰਾਂ ਦੀ ਲਚਕਤਾ ਵੀ ਸਿੱਖ ਨੌਜਵਾਨਾ ਵਲੋਂ ਕੇਸ ਕਟਵਾਉਣ ਦੇ ਰੁਝਾਨ ਵਿਚ ਸਹਾਈ ਹੋ ਰਹੀ ਹੈ?

ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਰੋਕਣ ਲਈ ਸਮਾਜਿਕ ਕੰਟਰੋਲ ਦੀ ਘਾਟ ਹੈ। ਕੇਸ ਕਟਵਾਉਣ ਵਾਲੇ ਨੌਜਵਾਨਾਂ ਉਪਰ ਭਾਈਚਾਰੇ ਦਾ ਕੰਟਰੋਲ ਨਾ ਮਾਤਰ ਹੈ। ਇਹ ਵੇਖਣ ਕਿ ਸਮਾਜਕ ਕੰਟਰੋਲ ਕਿਵੇਂ ਸਿੱਖ ਨੌਜਵਾਨਾਂ ਨੂੰ ਕੇਸ ਕਟਵਾਉਣ ਤੋਂ ਰੋਕਦਾ ਹੈ?

ਕੇਸ ਕਟਵਾਉਣ ਵਾਲੇ ਨੂੰ ਸਿੱਖਾਂ ਵਲੋਂ ਇਹ ਅਹਿਸਾਸ ਨਹੀਂ ਕਰਵਾਇਆ ਜਾਂਦਾ ਕਿ ਉਸ ਦੇ ਕੇਸ ਕਟਵਾਉਣ ਨਾਲ ਸਿੱਖੀ ਦੀ ਸ਼ਾਨ ਘਟਦੀ ਹੈ। ਦੂਸਰੇ ਪਾਸੇ ਕੇਸਾਧਾਰੀ ਸਿੱਖਾਂ ਵਿਚ ਸ਼ਖਸੀ ਘਾਟਾਂ ਕਈ ਵਾਰਬ ਕੇਸ ਕਟਵਾਉਣ ਵਾਲਿਆਂ ਦੇ ਪੱਖ ਵਿਚ ਭੁਗਤਦੀਆਂ ਹਨ। ਸਿੱਖ ਹਾਲੇ ਤਕ ਇਹ ਲਾਜ਼ਮੀ ਨਹੀਂ ਕਰ ਸਕੇ ਕਿ ਕੇਸਾਧਾਰੀ ਸਿੱਖ ਸਮਾਜਕ ਕੁਰੀਤੀਆਂ ਤੋਂ ਮੁਕਤ ਹੋਵੇਗਾ। ਇਹ ਵੇਖਣਾ ਕਿ ਕੀ ਨੌਜਵਾਨ ਸਿੱਖ ਗੁਰੂ ਸਾਹਿਬਾਨ ਵਲੋਂ ਸਿਰਜੇ ਅਸੂਲਾਂ ’ਤੇ ਪਹਿਰਾ ਨਾ ਦੇ ਸਕਣ ਕਰਕੇ ਕੇਸ ਕਟਵਾਉਂਦੇ ਹਨ?

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਰੁਝਾਨ ਲਈ ਉਨ੍ਹਾਂ ਦੇ ਮਾਪਿਆਂ ਦੀ ਚੁੱਪ ਪ੍ਰਵਾਨਗੀ ਵੀ ਇਸ ਦਾ ਇਕ ਪ੍ਰਮੁੱਖ ਕਾਰਨ ਹੈ। ਕਈ ਵਾਰ ਮਾਪੇ ਵੀ ਕੇਸਾਂ ਅਤੇ ਸਿੱਖੀ ਦੀ ਵਿਲੱਖਣ ਪਛਾਣ ਪ੍ਰਤੀ ਸੁਹਿਰਦ ਨਹੀਂ ਹੁੰਦੇ। ਆਪਣੇ ਪੁੱਤਰ ਮੋਹ ਵਿਚ ਪੈ ਕੇ ਉਹ ਸਿੱਖੀ ਅਸੂਲਾਂ ਨੂੰ ਛੱਡ ਦਿੰਦੇ ਹਨ। ਮਾਪੇ ਇਹ ਸੋਚ ਕੇ ਕਿ ਜੇਕਰ ਬੱਚੇ ਨੂੰ ਕੇਸ ਕਟਵਾਉਣ ਤੋਂ ਵਰਜਿਆ ਤਾਂ ਉਹ ਕੋਈ ਗਲਤ ਕੰਮ (ਜਿਵੇਂ ਘਰੋਂ ਭੱਜਣਾ ਜਾਂ ਆਤਮ ਹੱਤਿਆ ਦਾ ਡਰ) ਨਾ ਕਰ ਲਵੇ ਜਾਂ ਕੋਈ ਹੋਰ ਕਾਰਨ ਹਨ। ਇਹ ਵੇਖਣਾ ਕਿ ਮਾਪੇ ਅਤੇ ਰਿਸ਼ਤੇਦਾਰ ਕਿਵੇਂ ਇਸ ਰੁਝਾਨ ਲਈ ਸਹਾਈ ਹੋ ਰਹੇ ਹਨ ਜਾਂ ਰੋਕ ਬਣਦੇ ਹਨ।

ਸਿੱਖ ਨੌਜਵਾਨ ਜੋ ਟੀ.ਵੀ. ਅਤੇ ਸਿਨੇਮੇ ਰਾਹੀਂ ਵੇਖਦੇ ਹਨ ਉਸ ਦਾ ਉਨ੍ਹਾਂ ਉਪਰ ਪ੍ਰਭਾਵ ਪੈਣਾ ਲਾਜ਼ਮੀ ਹੈ। ਧਾਰਮਿਕ ਪੱਖੋਂ ਘੱਟੋ-ਘੱਟ ਗਿਣਤੀ ਵਿਚ ਹੋਣ ਕਰਕੇ ਸਿੱਖ ਕੋਲ ਅਜਿਹੇ ਮਾਧਿਅਮਾਂ ਦੀ ਘਾਟ ਹੈ। ਸਿੱਖਾਂ ਉਪਰ ਬਹੁਗਿਣਤੀ ਦੇ ਸਭਿਆਚਾਰ ਦਾ ਪ੍ਰਭਾਵ ਵੀ ਸਿੱਖ ਨੌਜਵਾਨਾਂ ਵਿਚ ਕੇਸ ਕਟਾਉਣ ਦੇ ਰੁਝਾਨ ਦਾ ਇਕ ਕਾਰਨ ਹੈ। ਇਹ ਜਾਣਨਾ ਕਿ ਕੀ ਨੌਜਵਾਨ ਟੀ.ਵੀ. ਅਤੇ ਸਿਨੇਮੇ ਦੇ ਪ੍ਰਭਾਵ ਅਧੀਨ ਕੇਸ ਕਟਵਾਉਂਦੇ ਹਨ।

ਸਿੱਖ ਨੌਜਵਾਨ ਵੇਖੋ ਵੇਖੀ ਕੇਸ ਕਟਵਾਉਂਦੇ ਹਨ। ਇਹ ਜਾਣਕਾਰੀ ਪ੍ਰਾਪਤ ਕਰਨ ਲਈ ਕਿ ਕੀ ਨੌਜਵਾਨ ਕਿਸੇ ਸੋਚ ਅਧੀਨ ਕੇਸ ਕਟਵਾਉਂਦੇ ਹਨ ਜਾਂ ਇਕ ਦੂਸਰੇ ਨੂੰ ਵੇਖ ਕੇ।

ਖੋਜ ਉਦੇਸ਼ਾਂ ਸਮੇਂ ਤੇ ਖੋਜ ਸਵਾਲਾਂ ਦੀ ਰੌਸ਼ਨੀ ਵਿਚ ਅਸੀਂ ਹੇਠ ਲਿਖੀਆਂ ਪਰਿਕਲਪਨਾਵਾਂ ਤਿਆਰ ਕੀਤੀਆਂ ਹਨ :

ਸਿੱਖ ਨੌਜਵਾਨ ਸਿੱਖ ਪਛਾਣ ਲਈ ਕੇਸਾਂ ਦੀ ਅਹਿਮੀਅਤ ਬਾਰੇ ਨਾ ਜਾਣਦੇ ਹੋਏ ਕੇਸ ਕਟਵਾਉਂਦੇ ਹਨ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਦਾ ਮੁੱਖ ਕਾਰਨ ਸਿੱਖੀ ਤੋਂ ਬੇਮੁਖਤਾ ਹੈ।

ਆਧੁਨਿਕ ਜੀਵਨ ਦੀਆਂ ਪ੍ਰਸਥਿਤੀਆਂ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਲਈ ਮੁੱਖ ਕਾਰਨ ਹਨ ਜਿਵੇਂ :
(ੳ) ਜਲਦੀ ਤਿਆਰ ਹੋਣ ਲਈ।
(ਅ) ਨਹਾਉਣ ਦੀ ਸੌਖ।
(ੲ) ਖੇਡਣ ਦੀ ਸੌਖ।
(ਸ) ਦੂਸਰਿਆਂ ਲਈ ਕੇਸ ਕਟਵਾ ਕੇ ਕਥਿਤ ਸੋਹਣਾ ਲੱਗਣ ਦੀ ਪ੍ਰਵਿਰਤੀ।

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਰੁਝਾਨ ਸਿੱਖੀ ਦੇ ਪ੍ਰਚਾਰ ਦੀ ਘਾਟ ਹੈ।

ਸਿੱਖ ਮਰਿਆਦਾ ਤੋਂ ਅਗਿਆਨਤਾ ਕਰਕੇ ਨੌਜਵਾਨ ਕੇਸ ਕਟਵਾਉਂਦੇ ਹਨ।
----------------------------------------------------------------ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

0 comments:

Post a Comment