Wednesday, 30 July 2014

Waheguru g sarbatt da bhala karna g

Photo: Waheguru g sarbatt da bhala karna g

Manish....

Thursday, 26 June 2014

ਉਠਦੇ ਬਹਿਦੇ ਸਾਮ ਸਵੇਰੇ, ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ

ਬਖਸ਼ੀ ਐਬ ਗੁਨਾਹ ਤੂੰ ਮੇਰੇ, ਬਖਸ਼ਣਹਾਰਾ ਤੈਨੂੰ ਕਹਿੰਦੇ

Monday, 23 June 2014

himmat na haaro
waheguru nu na wisaaro
hasde muskraunde hoye
zindgi gujaaro
mushkila te dukha da j karna
hai khaatma
hmesha kehnde raho
Tera shuker hai parmaatma

waheguru g sarbatt da bhala

Sunday, 22 June 2014

mehra waleya sayia k
rakhi charna de kol

waheguru g sarbatt da bhala
karna g...

ਜੇ ਕਰ ਸੰਖੇਪ ਅਤੇ ਸਿੱਧੇ ਜਿਹੇ ਸ਼ਬਦਾਂ ਵਿੱਚ ਧਰਮ ਦੀ ਵਿਆਖਿਆ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਧਰਮ ਇੱਕ ਸਦਾਚਾਰਕ ਜੀਵਨ ਜਾਂਚ ਦਾ ਨਾਮ ਹੈ। ਸੁਖਮਨੀ ਬਾਣੀ ਵਿੱਚ ਇੱਕ ਪੰਗਤੀ ਆਉਂਦੀ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥ:- (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਪ੍ਰਭੂ ਦਾ ਨਾਮ ਜਪਣ ਬਾਰੇ ਇਸ ਉਪਰੋਕਤ ਪੰਗਤੀ ਵਿੱਚ ਜ਼ਿਕਰ ਹੈ। ਹੁਣ ਨਾਮ ਜਪਣ ਬਾਰੇ ਵੀ ਵੱਖ-ਵੱਖ ਜਥੇਬੰਦੀਆਂ ਅਥਵਾ ਕਥਿਤ ਮਹਾਂਪੁਰਸ਼ਾਂ ਨੇ ਆਪਣੀਆਂ-ਆਪਣੀਆਂ ਵੱਖਰੀਆਂ ਵਿਧੀਆਂ ਪ੍ਰਚਲਤ ਕੀਤੀਆਂ ਹੋਈਆਂ ਹਨ। ਜੇ ਕਰ ਆਪਣੀ ਮਰਜ਼ੀ ਨਾਲ ਕਿਸੇ ਖਾਸ ਸ਼ਬਦ ਦਾ ਰਟਨ ਕਰਕੇ ਗਿਣਤੀਆਂ ਮਿਣਤੀਆਂ ਦੇ ਅਧਾਰ ਤੇ ਜਿਵੇਂ ਕਿ ਕਈ, ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਦੇ ਕਰਦੇ ਹਨ। ਇਸ ਗਿਣਤੀ ਵਾਲੇ ਹੱਠ ਨਾਲ ਤਾਂ ਹਰ ਕੋਈ ਪ੍ਰਭੂ ਪਾ ਸਕਦਾ ਹੈ। ਪਰ ਐਸਾ ਕਦੀ ਹੋਇਆ ਹੈ? ਉਂਜ ਕਈ ਸਾਧ ਅਤੇ ਉਹਨਾ ਦੇ ਚੇਲੇ ਆਪਣੀ ਕਥਿਤ ਚੁਰਾਸੀ ਕੱਟਣ ਵਾਸਤੇ ਬਉਲੀ ਦੀ ਹਰ ਪਉੜੀ ਤੇ ਇਸ਼ਨਾਨ ਕਰਕੇ ਜਪੁਜੀ ਦਾ ਪਾਠ ਕਰਨ ਨਾਲ ਆਪਣੀ ਚੁਰਾਸੀ ਕੱਟ ਹੋਣ ਦਾ ਭਰਮ ਪਾਲੀ ਬੈਠੇ ਹਨ। ਫਰਜ਼ ਕਰੋ ਜੇ ਕਰ ਇਸ ਗੱਲ ਨੂੰ ਠੀਕ ਮੰਨ ਲਿਆ ਜਾਵੇ ਫਿਰ ਤਾਂ ਇੱਕ ਵਾਰੀ ਹਠ ਕਰਕੇ ਚੁਰਾਸੀ ਪਾਠ ਕਰਕੇ ਅਤੇ ਕਥਿਤ ਜੂਨਾ ਵਾਲੀ ਚਰਾਸੀ ਕੱਟ ਕੇ ਬਾਕੀ ਦੀ ਜਿੰਦਗੀ ਜੋ ਮਰਜ਼ੀ ਕਰੀ ਜਾਵੇ। ਕਿਉਂਕਿ ਚਰਾਸੀ ਤਾਂ ਉਸ ਦੀ ਕੱਟੀ ਹੀ ਗਈ ਹੈ। ਅਸਲ ਗੱਲ ਤਾਂ ਇਹ ਸੀ ਕਿ ਗੁਰੂ ਅਮਰਦਾਸ ਜੀ ਨੇ ਸੁੱਚ-ਭਿੱਟ ਵਾਲੀ ਚੁਰਾਸੀ ਕੱਟੀ ਸੀ ਅਤੇ ਕਰਮਕਾਂਡੀ ਸਿੱਖਾਂ ਨੇ ਉਸ ਨੂੰ ਆਪਣੇ ਕਰਮ-ਕਾਂਡ ਵਿੱਚ ਬਦਲ ਲਿਆ ਹੈ। ਜੇ ਕਰ ਨਾਮ ਜਪਣ ਨੂੰ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਅਕਾਲ ਪੁਰਖ ਦੇ ਗੁਣ ਬਾਣੀ ਵਿੱਚ ਅਤੇ ਸਾਰੀ ਬਾਣੀ ਦੇ ਗੁਣ ਬਾਣੀ ਦੇ ਮੁੱਢ ਵਿੱਚ ਹੀ ਮੰਗਲਾਚਰਨ ਵਿੱਚ ਦੱਸੇ ਗਏ ਹਨ, ਉਹਨਾ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਅਪਣਾਉਣ ਦੀ ਕੋਸ਼ਿਸ਼ ਕਰਨਾ ਹੀ ਅਸਲ ਵਿੱਚ ਨਾਮ ਜਪਣਾ ਹੈ ਅਤੇ ਇਹੀ ਧਰਮ ਹੈ। ਅਸੀਂ ਧਰਮ ਦੇ ਕੱਪੜਿਆਂ ਦੇ ਸ਼ਿਗਾਰ ਨੂੰ ਹੀ ਧਰਮ ਸਮਝੀ ਬੈਠੇ ਹਾਂ।
ਸਾਰੇ ਗੁਰੂਆਂ ਅਤੇ ਭਗਤਾਂ ਨੇ ਗੁਰਬਾਣੀ ਵਿਚਲੇ ਰੱਬੀ ਗੁਣ ਆਪਣੇ ਜੀਵਨ ਵਿੱਚ ਅਪਣਾਏ। ਜੇ ਕਰ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ, ਸਾਧ, ਸੰਤ ਅਤੇ ਬ੍ਰਹਮਗਿਆਨੀ ਬਾਰੇ ਵਿਚਾਰ ਕਰੀਏ ਅਤੇ ਖਾਸ ਕਰਕੇ ਸੁਖਮਨੀ ਬਾਣੀ ਦੀਆਂ ਉਹਨਾ ਅਸਟਪਦੀਆਂ ਬਾਰੇ ਜਿਹਨਾ ਵਿੱਚ ਇਹਨਾ ਦਾ ਜ਼ਿਕਰ ਹੈ ਤਾਂ ਇਹ ਗੱਲ ਸਹਿਜੇ ਹੀ ਸਮਝ ਵਿੱਚ ਆ ਸਕਦੀ ਹੈ ਕਿ ਇਹਨਾ ਵਿੱਚ ਕਿਹੜੇ ਗੁਣਾਂ ਦੀ ਵਿਆਖਿਆ ਕੀਤੀ ਗਈ ਹੈ। ਕੀ ਕਿਸੇ ਮਨੁੱਖ ਵਿੱਚ ਅਜਿਹੇ ਗੁਣ ਹੋ ਸਕਦੇ ਹਨ? ਇਹ ਸਾਰੇ ਗੁਣ ਕਿਸੇ ਵੀ ਵਿਆਕਤੀ ਵਿੱਚ ਹੋਣੇ ਅਸੰਭਵ ਹਨ। ਪਰ ਗੁਰੂਆਂ ਅਤੇ ਭਗਤਾਂ ਵਿੱਚ ਇਹ ਗੁਣ ਕਾਫੀ ਹੱਦ ਤੱਕ ਦੇਖੇ ਜਾ ਸਕਦੇ ਹਨ। ਧਰਮੀ ਅਖਵਾਉਣ ਵਾਲਿਆਂ ਵਿੱਚ ਇਹ ਗੁਣ ਕੁੱਝ ਨਾ ਕੁੱਝ ਜ਼ਰੂਰ ਦਿਸਣੇ ਚਾਹੀਦੇ ਹਨ। ਜੇ ਕਰ ਕੋਈ ਵਿਆਕਤੀ ਇਹਨਾ ਤੋਂ ਵਿਪਰੀਤ ਔਗੁਣਾ ਨਾਲ ਭਰਪੂਰ ਹੈ ਤਾਂ ਉਸ ਨੂੰ ਕਤਈ ਵੀ ਧਰਮੀ ਨਹੀਂ ਕਿਹਾ ਜਾ ਸਕਦਾ ਉਸ ਦਾ ਨਾਮ ਭਾਵੇਂ ਕਿਤਨਾ ਵੀ ਵੱਡਾ ਕਿਉਂ ਨਾ ਹੋਵੇ। ਅਜਿਹੇ ਵਿਆਕਤੀ ਨੂੰ ਧਾਰਮਿਕ ਲਿਬਾਸ ਵਿੱਚ ਇੱਕ ਸ਼ੈਤਾਨ, ਹੈਵਾਨ ਜਾਂ ਨਾਸਤਕ ਕਹਿ ਸਕਦੇ ਹਾਂ। ਧਾਰਮਿਕ ਲਿਬਾਸ ਵਿੱਚ ਅਜਿਹੇ ਸ਼ੈਤਾਂਨ ਲੋਕਾਂ ਦੀ ਬਹੁਤ ਭਰਮਾਰ ਹੈ। ਹਰ ਧਰਮ ਵਿੱਚ ਅਜਿਹੇ ਸ਼ੈਤਾਂਨ ਲੋਕ ਮੌਜੂਦ ਹਨ ਜਿਹਨਾ ਨੇ ਆਮ ਲੋਕਾਂ ਦਾ ਜੀਵਨ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਭ ਤੋਂ ਵੱਧ ਧਾਰਮਿਕ ਲਿਬਾਸ ਵਿੱਚ ਕੱਟੜ ਹੈਵਾਨ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਵਿੱਚ ਹਨ। ਇਹਨਾ ਹੈਵਾਨਾ ਨੇ ਸਾਰੀ ਦੂਨੀਆ ਵਿੱਚ ਭੜਥੂ ਪਾਇਆ ਹੋਇਆ ਹੈ। ਥੋੜੇ ਜਿਹੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨਾ ਹੀ ਧਰਮ ਸਮਝਦੇ ਹਨ। ਸ਼ੀਆ ਅਤੇ ਸੁੰਨੀ ਆਪਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਤਲ ਹੋ ਚੁੱਕੇ ਹਨ। ਇਸਲਾਮ ਵਿੱਚ ਹੀ ਇੱਕ ਹੋਰ ਫਿਰਕਾ ਹੈ ਅਹਿਮਦੀਆਂ ਦਾ ਜਿਹੜਾ ਕਿ ਕੁੱਝ ਘੱਟ ਕੱਟੜ ਅਤੇ ਅਗਾਂਹ ਵਧੂ ਵਿਚਾਰਾਂ ਵਾਲਾ ਹੈ। ਕੁੱਝ ਦਿਨ ਹੋਏ ਹਨ ਕਿ ਇਸ ਫਿਰਕੇ ਨਾਲ ਸੰਬੰਧਿਤ ਇੱਕ ਡਾ: ਜਿਹੜਾ ਕਿ ਕਨੇਡਾ ਅਮਰੀਕਾ ਦਾ ਨਾਗਰਿਕ ਸੀ ਅਤੇ ਉਹ ਕੁੱਝ ਦਿਨ ਪਹਿਲਾਂ ਪਾਕਿਸਤਾਨ ਗਿਆ ਸੀ। ਉਸ ਨੂੰ ਉਥੇ ਕਤਲ ਕਰ ਦਿੱਤਾ ਗਿਆ ਹੈ। ਮੀਡੀਏ ਦੀਆਂ ਖਬਰਾਂ ਮੁਤਾਬਕ ਉਸ ਦੇ ਕਤਲ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਉਹ ਬਹੁਤਾ ਕੱਟੜ ਮੁਸਲਮਾਨ ਨਹੀਂ ਸੀ।
ਇਸਲਾਮ ਦੀ ਸ਼ੈਤਾਨੀ ਕੱਟੜਤਾ ਅਫਰੀਕਾ ਦੇ ਦੇਸ਼ਾਂ ਵਿੱਚ ਵੀ ਕਾਫੀ ਫੈਲ ਰਹੀ ਹੈ। ਪਿਛਲੇ ਕਈ ਹਫਤਿਆਂ ਤੋਂ ਇਹ ਖ਼ਬਰ ਸਾਰੀ ਦੁਨੀਆ ਵਿੱਚ ਦਿਖਾਈ ਜਾ ਰਹੀ ਹੈ ਕਿ ਕਿਵੇਂ ਨਾਈਜ਼ੀਰੀਆ ਵਿੱਚ ਸਕੂਲਾਂ ਵਿੱਚ ਪੜ੍ਹਦੀਆਂ ਸੈਂਕੜੇ ਕੁੜੀਆਂ ਨੂੰ ਅਗਵਾ ਕੀਤਾ ਹੋਇਆ ਹੈ। ਇਹ ਸ਼ੈਤਾਨ ਲੋਕ ਕੁੜੀਆਂ ਨੂੰ ਵਿਦਿਆ ਦੇਣੀ ਪਾਪ ਸਮਝਦੇ ਹਨ। ਅਫਗਾਨਿਸਤਾਨ ਵਿੱਚ ਵੀ ਤਾਲਬਾਨਾਂ ਨੇ ਕੁੜੀਆਂ ਦੇ ਸੈਂਕੜੇ ਸਕੂਲ ਢਾਹ ਦਿੱਤੇ ਸਨ/ਹਨ। ਸਿੱਖ ਧਰਮ ਵਿੱਚ ਵੀ ਕਈ ਅਜਿਹੇ ਤਾਲਬਾਨੀ ਸੋਚ ਦੇ ਧਾਰਨੀ ਹਨ ਜਿਹਨਾ ਦੇ ਅਨੁਸਾਰ ਬੀਬੀਆਂ ਮੁੱਖ ਕੇਂਦਰੀ ਗੁਰਦੁਰਿਆਂ ਵਿੱਚ ਕੀਰਤਨ ਨਹੀਂ ਕਰ ਸਕਦੀਆਂ, ਪੰਚਾਂ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ ਅਤੇ ਹੋਰ ਵੀ ਕਈ ਕਿਸਮ ਦੀ ਸੇਵਾ ਨਹੀਂ ਕਰ ਸਕਦੀਆਂ। ਅਜਿਹੀ ਤਾਲਬਾਨੀ ਸੋਚ ਬਹੁਤਾ ਕਰਕੇ ਡੇਰਿਆਂ ਵਿਚੋਂ ਆਉਂਦੀ ਹੈ ਅਤੇ ਬਹੁਤੇ ਸਿੱਖ ਡੇਰਾਵਾਦੀਆਂ ਨੂੰ ਹੀ ਮਹਾਨ ਦੱਸ ਕੇ ਵਡਿਆਉਂਦੇ ਹਨ ਭਾਂਵੇ ਕਿ ਉਹਨਾ ਦੇ ਬਹੁਤੇ ਕੰਮ ਐਂਟੀ ਸਿੱਖ ਧਰਮ ਹੀ ਕਿਉਂ ਨਾ ਹੋਣ।
ਸਿੱਖ ਧਰਮ ਵਿੱਚ ਦਸ ਗੁਰੂ ਸਰੀਰ ਕਰਕੇ ਵਿਚਰੇ ਹਨ ਕਿਸੇ ਇੱਕ ਨੇ ਵੀ ਹਿੰਸਾ ਦਾ ਪ੍ਰਚਾਰ ਨਹੀਂ ਕੀਤਾ। ਕਿਸੇ ਦੀ ਈਨ ਵੀ ਨਹੀਂ ਮੰਨੀ ਅਤੇ ਸੱਚ ਨੂੰ ਸੱਚ ਅਤੇ ਜਾਬਰ ਨੂੰ ਜਾਬਰ ਵੀ ਕਿਹਾ ਹੈ। ਦੋ ਗੁਰੂਆਂ ਨੇ ਮਜ਼ਬੂਰੀ ਵੱਸ ਧਰਮ ਦੇ ਬਚਾਓ ਲਈ ਤਲਵਾਰ ਉਠਾਈ ਸੀ। ਕਿਸੇ ਇੱਕ ਵੀ ਨਿਰਦੋਸ਼ੇ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਕਤਲ ਕਰਨ ਲਈ ਉਕਸਾਹਟ ਕੀਤਾ। ਦਸਵੇਂ ਪਾਤਸ਼ਾਹ ਦੇ ਆਪਣੇ ਬੱਚੇ ਅਤੇ ਮਾਤਾ ਪਿਤਾ ਨੂੰ ਸ਼ਹੀਦ ਕਰਨ ਵਾਲੇ ਨਾਲ ਵੀ ਕੋਈ ਨਫਰਤ ਨਹੀਂ ਪਾਲੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜ ਕੇ ਬਦਲਾ ਲੈਣ ਵਾਲੀ ਗੱਲ ਵੀ ਬਹੁਤੀ ਜਚਦੀ ਨਹੀਂ ਲਗਦੀ। ਕੀ ਗੁਰੂ ਸਾਹਿਬ ਆਪ ਅਤੇ ਪੰਜਾਬ ਵਿਚਲੇ ਹੋਰ ਸਿੱਖ ਜਿਹੜੇ ਕਿ ਗੁਰੂ ਸਾਹਿਬਾਂ ਦੇ ਨਾਲ ਇਤਨਾ ਚਿਰ ਵਿਚਰਦੇ ਰਹੇ ਕੀ ਉਹ ਸਾਰੇ ਡਰਪੋਕ ਅਤੇ ਬੁਜ਼ਦਿਲ ਸਨ? ਕੀ ਉਹ ਆਪ ਇਹ ਕੰਮ ਨਹੀਂ ਸੀ ਕਰ ਸਕਦੇ? ਇਸ ਤਰ੍ਹਾਂ ਦੇ ਅਨੇਕਾਂ ਹੀ ਸਵਾਲ ਪੈਦਾ ਹੁੰਦੇ ਹਨ। ਦਰ ਅਸਲ ਗੱਲ ਇਹ ਹੈ ਕਿ ਅਸੀਂ ਗੁਰੂਆਂ ਨੂੰ ਗੱਲੀ ਬਾਤੀਂ ਤਾਂ ਬਹੁਤ ਮਹਾਨ ਦਰਸਾ ਦਿੰਦੇ ਹਾਂ ਪਰ ਬਦਲਾ ਲੈਣ ਦੀ ਗੱਲ ਕਰਕੇ ਬਹੁਤ ਹੀ ਛੋਟਾ ਅਤੇ ਇੱਕ ਆਮ ਇਨਸਾਨ ਦੀ ਸੋਚਣੀ ਨਾਲੋਂ ਵੀ ਛੋਟਾ ਕਰ ਦਿੰਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਸ਼ਾਇਦ ਗੁਰੂਆਂ ਦੀ ਸੋਚਣੀ ਵੀ ਅਜਿਹੀ ਹੀ ਹੋਵੇਗੀ। ਕਿਉਂਕਿ ਸਾਡੀ ਸੋਚਣੀ ਗੁਰਬਾਣੀ ਦੇ ਵਿਪਰੀਤ ਹੁੰਦੀ ਹੈ ਪਰ ਗੁਰੂਆਂ ਨੇ ਜੋ ਬਾਣੀ ਵਿੱਚ ਅਕਾਲ ਪੁਰਖ ਦੇ ਗੁਣ ਨਿਰਭਉ ਅਤੇ ਨਿਰਵੈਰੁ ਦੱਸੇ ਹਨ ਉਹਨਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਸੀ। ਜੇ ਕਰ ਅਸੀਂ ਆਪਣੀ ਸੋਚਣੀ ਮੁਤਾਬਕ ਗੁਰੂਆਂ ਦੀ ਸੋਚਣੀ ਵਿਚੋਂ ਇਹ ਨਿਰਵੈਰਤਾ ਵਾਲੇ ਗੁਣ ਕੱਢ ਦਈਏ ਤਾਂ ਦੱਸੋ ਫਿਰ ਆਮ ਵਿਆਕਤੀ ਵਿੱਚ ਅਤੇ ਗੁਰੂ ਵਿੱਚ ਕੀ ਫਰਕ ਰਹਿ ਗਿਆ? ਇਸੇ ਕਰਕੇ ਦਸਮ ਗ੍ਰੰਥ ਵਿਚਲੀ ਚੌਪਈ ਦੀ ਰਚਨਾ ਮੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਸੀ ਚੰਗੀ ਲੱਗ ਰਹੀ ਮੇਰੇ ਲਈ ਇਹ ਅੰਮ੍ਰਿਤ ਬਾਣੀ ਨਹੀਂ ਸਗੋਂ ਨਫਰਤ ਬਾਣੀ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਇਸ ਨੂੰ ਨਿਤਨੇਮ ਵਿੱਚ ਸ਼ਾਮਲ ਕਰਕੇ ਗੁਰੂਆਂ ਦੀ ਖਾਸ ਕਰਕੇ ਦਸਵੇਂ ਗੁਰੂ ਦੀ ਰੱਜ ਕੇ ਬੇਇਜ਼ਤੀ ਕੀਤੀ ਗਈ ਹੈ। ਪਰ ਧਰਮ ਦੇ ਲਿਬਾਸ ਵਿੱਚ ਆਪਣੇ ਆਪ ਨੂੰ ਸਭ ਤੋਂ ਧਰਮੀ ਅਖਵਾਉਣ ਵਾਲਿਆਂ ਲਈ ਇਹ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਹੈ ਤਾਂ ਕਿ ਧਰਮ ਦੇ ਨਾਮ ਤੇ ਆਪਣੇ ਅੰਦਰ ਵੱਧ ਤੋਂ ਵੱਧ ਨਫਰਤ ਭਰੀ ਜਾ ਸਕੇ।
ਕਈ ਵਾਰੀ ਅਜਿਹਾ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਪੜ੍ਹ ਸੁਣ ਕੇ ਹੈਰਾਨ ਹੋ ਜਾਈਦਾ ਹੈ ਕਿ ਕਈ ਆਮ ਇਨਸਾਨਾਂ ਵਿੱਚ ਧਰਮ ਦੇ ਕਿਤਨੇ ਗੁਣ ਹਨ। ਜਿਹੜੇ ਵਿਆਕਤੀ ਮੇਰਾ ਇਹ ਲੇਖ ਪੜ੍ਹ ਰਹੇ ਹਨ ਉਹਨਾ ਨੂੰ ਯਾਦ ਹੋਵੇਗਾ ਕਿ ਅਮਰੀਕਾ ਵਿੱਚ ਇੱਕ ਵਿਆਕਤੀ ਨੇ ਤਿੰਨ ਬੀਬੀਆਂ ਨੂੰ ਜ਼ਬਰਦਸਤੀ ਉਧਾਲ ਕੇ ਆਪਣੇ ਘਰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਇਹ ਖ਼ਬਰ ਕਈ ਚਿਰ ਸਾਰੀ ਦੁਨੀਆ ਦੇ ਮੀਡੀਏ ਵਿੱਚ ਆਉਂਦੀ ਰਹੀ ਸੀ। ਕਈ ਸਾਲ ਲਗਾਤਾਰ ਉਹ ਵਿਆਕਤੀ ਇਹਨਾ ਤਿੰਨਾ ਬੀਬੀਆਂ ਨਾਲ ਜਬਰਦਸਤੀ ਕਰਦਾ ਰਿਹਾ ਅਤੇ ਜਦੋਂ ਫੜਿਆ ਗਿਆ ਤਾਂ ਜੇਲ ਵਿੱਚ ਹੀ ਆਤਮ ਹੱਤਿਆ ਕਰ ਗਿਆ ਸੀ। ਹੁਣ ਕੁੱਝ ਹਫਤੇ ਪਹਿਲਾਂ ਉਹਨਾਂ ਤਿੰਨ ਬੀਬੀਆਂ ਵਿਚੋਂ ਇੱਕ ਦੀ ਇੰਟਰਵੀਊ ਸੀ. ਬੀ. ਸੀ. ਰੇਡੀਓ ਤੇ ਆਈ ਸੀ। ਰੇਡੀਓ ਹੋਸਟ ਐਨੀ ਮੋਰੀਆ ਵੀ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੀ ਸੀ। ਜਦੋਂ ਉਸ ਬੀਬੀ ਨੂੰ ਪੁੱਛਿਆ ਗਿਆ ਕਿ ਤੂੰ ਉਸ ਬੰਦੇ ਬਾਰੇ ਕਿਸ ਤਰ੍ਹਾਂ ਸੋਚਦੀ ਹੈ ਜਿਸ ਨੇ ਤੈਨੂੰ ਇਤਨੇ ਸਾਲ ਬੰਦੀ ਬਣਾ ਕੇ ਤੇਰਾ ਸ਼ੋਸ਼ਣ ਕੀਤਾ ਹੈ। ਉਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਸ ਨੇ ਕਿਹਾ ਕਿ ਭਾਵੇਂ ਉਸ ਨੇ ਮੈਨੂੰ ਇਤਨੇ ਸਾਲ ਤੰਗ ਕੀਤਾ ਹੈ, ਸੰਗਲਾਂ ਨਾਲ ਬੰਨ ਕੇ ਰੱਖਿਆ ਸੀ। ਕੁੱਟ-ਮਾਰ ਵੀ ਕਰਦਾ ਰਿਹਾ ਹੈ। ਕਈ ਵਾਰੀ ਗਰਭ ਵੀ ਡਿੱਗਿਆ ਸੀ ਪਰ ਫਿਰ ਵੀ ਉਸ ਦਾ ਇਨਸਾਨੀਅਤ ਦੇ ਨਾਤੇ ਭਲਾ ਹੀ ਸੋਚਦੀ ਹਾਂ ਕਿ ਉਸ ਨੂੰ ਆਤਮ ਹੱਤਿਆ ਨਹੀਂ ਸੀ ਕਰਨੀ ਚਾਹੀਦੀ। ਉਹ ਕਿਸੇ ਬੱਚਿਆਂ ਦਾ ਬਾਪ ਹੈ ਭਾਂਵੇ ਬੁਰਾ ਹੀ ਸਹੀ ਪਰ ਬੱਚੇ ਤਾਂ ਆਪਣੇ ਬਾਪ ਤੋਂ ਬਾਂਝੇ ਹੋ ਹੀ ਗਏ ਹਨ। ਜਦੋਂ ਰੇਡੀਓ ਹੋਸਟ ਨੇ ਪੁੱਛਿਆ ਕਿ ਤੇਰਾ ਮਨ ਇਤਨਾ ਵਿਸ਼ਾਲ ਅਤੇ ਤਾਕਤਵਰ ਕਿਵੇਂ ਹੈ? ਤਾਂ ਉਸ ਦਾ ਜਵਾਬ ਸੀ ਕਿ ਇਹ ਸਭ ਉਸ ਪ੍ਰਭੂ ਦੀ ਹੀ ਦੇਣ ਹੈ। ਜਦੋਂ ਮੈਂ ਇਹ ਇੰਟਰਵੀਊ ਰਾਤ ਨੂੰ ਕੰਮ ਕਰਦੇ ਸਮੇ ਸੁਣੀ ਸੀ ਤਾਂ ਕਈ ਚਿਰ ਸੋਚਦਾ ਰਿਹਾ ਸੀ ਕਿ ਇਸ ਤਰ੍ਹਾਂ ਦੇ ਧਾਰਮਿਕ ਗੁਣ ਤਾਂ ਸਾਰੀ ਉਮਰ ਧਰਮ ਕਮਾਉਣ ਵਾਲਿਆਂ ਵਿੱਚ ਵੀ ਸ਼ਾਇਦ ਦਿਸਣ ਨੂੰ ਨਾ ਮਿਲਣ।
ਸਿੱਖ ਧਰਮ ਨੂੰ ਸਾਡੇ ਗੁਰੂਆਂ ਨੇ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਬਣਾਇਆ ਸੀ। ਦੁਨੀਆ ਦੇ ਕਿਸੇ ਵੀ ਦੇਸ਼ ਜਾਂ ਯੂ. ਐਨ. ਓ. ਦੇ ਕਿਸੇ ਵੀ ਵੱਧ ਤੋਂ ਵੱਧ ਮਨੁੱਖੀ ਹੱਕਾਂ ਵਾਲੇ ਕਨੂੰਨ ਦੀ ਜੇ ਗੱਲ ਕਰੀਏ ਤਾਂ ਉਹ ਗੁਰਬਾਣੀ ਵਿੱਚ ਪਹਿਲਾਂ ਹੀ ਮੌਜੂਦ ਹਨ। ਪਰ ਗੁਰਬਾਣੀ ਨੂੰ ਜਾਂ ਤਾਂ ਬਿਜਨਸ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਅਤੇ ਜਾਂ ਫਿਰ ਕਰਮਕਾਂਡ ਕਰਕੇ ਅਤੇ ਪਾਠ ਕਰਨ ਕਰਾਉਣ ਨਾਲ ਕਿਸੇ ਗੈਬੀ ਰੱਬੀ ਬਖ਼ਸ਼ਸ਼ ਦੁਆਰਾ ਆਪਣੀਆਂ ਸੁਖ ਸਹੂਲਤਾਂ ਵਿੱਚ ਵਾਧੇ ਦੀ ਆਸ ਲਈ। ਗਰੁਬਾਣੀ ਨੂੰ ਪੜ੍ਹ ਕੇ ਇਸ ਤੇ ਅਮਲ ਕਰਨਾ ਸਿਰਫ ਨਾਮ ਮਾਤਰ ਹੀ ਰਹਿ ਗਿਆ ਹੈ। ਗੁਰਬਾਣੀ ਨਾਲੋਂ ਬਹੁਤਾ ਇਤਿਹਾਸ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ। ਇਤਿਹਾਸ ਵੀ ਉਹ ਜਿਹੜਾ ਬਹੁਤਾ ਗੈਰਸਿੱਖਾਂ ਦਾ ਲਿਖਿਆ ਹੋਇਆ ਹੈ ਜਾਂ ਗੁਰਬਾਣੀ ਦੇ ਵਿਪਰੀਤ ਹੈ। ਦਸਵੇਂ ਪਾਤਸ਼ਾਹ ਦੀਆਂ ਮਨੋਕਲਿਪਤ ਫੋਟੋਆਂ ਐਸੀਆਂ ਬਣਾਈਆਂ ਹੋਈਆਂ ਹਨ ਜਿਵੇਂ ਕਿ ਉਹ ਸਿਰਫ ਇੱਕ ਜੰਗ ਜੁੱਧ ਕਰਨ ਵਾਲੇ ਕੋਈ ਜਰਨੈਲ ਹੀ ਹੋਣ ਇਸ ਤੋਂ ਵੱਧ ਕੁੱਝ ਨਹੀਂ। ਕਈਆਂ ਫੋਟੋਆਂ ਵਿੱਚ ਹੱਥ ਵਿੱਚ ਇੱਕ ਜਾਨਵਰ ਬਾਜ਼ ਨੂੰ ਵੀ ਦਿਖਾਇਆ ਗਿਆ ਹੈ। ਇਸ ਜਾਨਵਰ ਤੋਂ ਪਤਾ ਨਹੀਂ ਗੁਰੂ ਜੀ ਕੀ ਕੰਮ ਕਰਵਾਉਂਦੇ ਹੋਣਗੇ? ਇੱਕ ਪਾਸੇ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਚਿੜੀਆਂ ਤੋਂ ਮੈਂ ਬਾਜ਼ ਤੜਾਉਂ। ਛੇਵੇਂ ਪਾਤਸ਼ਾਹ ਨੂੰ ਕੁਤਿਆਂ ਨਾਲ ਸ਼ਿਕਾਰ ਖੇਡਣ ਦੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ। ਕੀ ਬਾਜ਼ਾਂ ਤੋਂ ਵੀ ਗੁਰੂ ਜੀ ਕੋਈ ਸ਼ਿਕਾਰ ਕਰਵਾਉਂਦੇ ਸੀ ਅਤੇ ਫਿਰ ਉਸ ਮਰੇ ਹੋਏ ਸ਼ਿਕਾਰ ਦਾ ਕੀ ਕਰਦੇ ਸੀ? ਜੇ ਕਰ ਗੁਰੂ ਜੀ ਨੇ ਕੋਈ ਬਾਜ਼ ਰੱਖਿਆਂ ਵੀ ਹੋਵੇਗਾ ਤਾਂ ਫਿਰ ਵੀ ਉਹ ਇੱਕ ਜਾਨਵਰ ਹੀ ਸੀ। ਗੁਰੂ ਜੀ ਸਾਨੂੰ ਕਿਸੇ ਜਾਨਵਰ ਨਾਲ ਜੋੜਨ ਲਈ ਤਾਂ ਆਏ ਨਹੀਂ ਸੀ ਅਤੇ ਨਾ ਹੀ ਕਿਸੇ ਜਾਨਵਰ ਦੀ ਪੂਜਾ ਕਰਨ ਲਈ ਕਹਿ ਕੇ ਗਏ ਸੀ। ਫਿਰ ਕਿਸੇ ਜਾਨਵਰ ਦੀ ਸਿੱਖ ਧਰਮ ਵਿੱਚ ਕੀ ਮਹੱਤਤਾ ਹੈ? ਪਰ ਜਿਹਨਾ ਦੀ ਅੰਨੀ ਸ਼ਰਧਾ ਹੋਵੇ ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਸੇ ਹੀ ਅੰਨੀ ਸ਼ਰਧਾ ਅਧੀਂਨ ਕਹਿੰਦੇ ਹਨ ਕਿ ਅੰਨੇ ਸ਼ਰਧਾਲੂਆਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਇੱਕ ਜਲੂਸ ਸਮੇਂ ਘੋੜਿਆਂ ਦੀ ਲਿੱਦ ਤੱਕ ਖਾ ਲਈ ਸੀ। ਅਖੇ ਇਹ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਨਸਲ ਵਿਚੋਂ ਹਨ।
ਜਿਵੇਂ ਕਿ ਇਸ ਲੇਖ ਦੇ ਸ਼ੁਰੂ ਵਿੱਚ ਸੁਖਮਨੀ ਦੀ ਬਾਣੀ ਵਿੱਚ ਸਾਧ, ਸੰਤ ਅਤੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਗਈ ਸੀ। ਉਸ ਵਿਚਲੀ ਇੱਕ ਹੋਰ ਪੰਗਤੀ ਦੀ ਗੱਲ ਕਰ ਲੈਂਦੇ ਹਾਂ ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕ ਬ੍ਰਹਮਗਿਆਨੀ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਹਵਾ ਦਾ। ਹਵਾ ਜਦੋਂ ਚਲਦੀ ਹੈ ਤਾਂ ਕਿਸੇ ਵੀ ਨਾਲ ਰੰਗ, ਭੇਦ, ਇਲਾਕਾ ਜਾਂ ਧਰਮ ਕਰਕੇ ਨਫਰਤ ਨਹੀਂ ਕਰਦੀ ਭਾਵ ਕੇ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਦੀ ਹੈ। ਇਸੇ ਤਰ੍ਹਾਂ ਸੂਰਜ ਚੜ੍ਹਦਾ ਹੈ ਤਾਂ ਉਹ ਸਾਰਿਆਂ ਨਾਲ ਇਕੋ ਜਿਹਾ ਵਰਤਾਓ ਕਰਕੇ ਰੋਸ਼ਨੀ ਦਿੰਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਤੂੰ ਕਾਲਾ ਹੈਂ, ਗੋਰਾ ਹੈਂ, ਕਿਹੜੀ ਜ਼ਾਤ, ਨਸਲ ਜਾਂ ਧਰਮ ਦਾ ਹੈਂ, ਆਸਤਕ ਹੈਂ ਜਾਂ ਨਾਸਤਕ ਹੈਂ। ਧਰਮੀ ਪੁਰਸ਼ਾਂ ਲਈ ਮਿੱਤਰ ਅਤੇ ਦੁਸ਼ਮਣ ਇੱਕ ਬਰਾਬਰ ਹੁੰਦੇ ਹਨ। ਕਿਉਂਕਿ ਸਾਰਿਆਂ ਵਿੱਚ ਉਹੋ ਇਕੋ ਇੱਕ ਹੀ ਪ੍ਰਮਾਤਮਾ ਦੀ ਜੋਤ ਹੁੰਦੀ ਹੈ ਅਤੇ ਉਹ ਖੁਦ ਆਪ ਹੀ ਉਸ ਵਿੱਚ ਬੈਠਾ ਹੁੰਦਾ ਹੈ। ਧਰਮੀ ਪੁਰਸ਼ ਦਾ ਵਿਰੋਧ ਬੰਦੇ ਨਾਲ ਨਹੀਂ ਸਗੋਂ ਬੰਦੇ ਦੀਆਂ ਬਰਾਈਆਂ ਨਾਲ ਹੁੰਦਾ ਹੈ। ਪਰ ਅੱਜ ਕੱਲ ਕੀ ਹੋ ਰਿਹਾ ਹੈ। ਧਰਮੀ ਉਸ ਨੂੰ ਹੀ ਸਮਝਿਆ ਜਾਂਦਾ ਹੈ ਜਿਹੜਾ ਕਿ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਨਫਰਤ ਫੈਲਾਵੇ ਅਤੇ ਇਸ ਨਫਰਤ ਨਾਲ ਹਿੰਸਾ ਅਤੇ ਮਾਰ ਮਰਈਆ ਸ਼ੁਰੂ ਹੋਵੇ। ਸਾਰੇ ਧਰਮਾਂ ਵਿੱਚ ਹੀ ਇਹੋ ਕੁੱਝ ਹੋ ਰਿਹਾ ਹੈ। ਇਸਲਾਮੀ ਦੇਸ਼ਾਂ ਵਿੱਚ ਤਾਂ ਸਭ ਤੋਂ ਮਾੜਾ ਹਾਲ ਹੈ। ਸੀਰੀਆਂ ਵਿੱਚ ਖਾਨਾ ਜੰਗੀ ਨੂੰ ਪੰਜ ਸਾਲ ਹੋ ਚਲੇ ਹਨ। ਕੁੱਝ ਦਿਨ ਪਹਿਲਾਂ ਦੀ ਖਬਰ ਮੁਤਾਬਕ ਹੁਣ ਦੋਵੇਂ ਪਾਸੇ ਕਾਫੀ ਹੰਭ ਚੁੱਕੇ ਹਨ। ਪਹਿਲਾਂ ਪਹਿਲ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਬਾਗੀਆਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ ਪਰ ਜਦੋਂ ਲੱਗਾ ਕਿ ਜੇ ਕਰ ਰਾਜ ਪਲਟੇ ਤੋਂ ਬਾਅਦ ਕੱਟੜ ਪੰਥੀਆਂ ਦੇ ਹੱਥ ਰਾਜ ਆ ਗਿਆ ਉਹ ਤਾਂ ਇਸ ਨਾਲੋਂ ਵੀ ਮਾੜਾ ਹੋਵੇਗਾ ਤਾਂ ਉਹਨਾ ਨੇ ਆਪਣਾ ਹੱਥ ਪਿਛੇ ਕਰ ਲਿਆ। ਇਹੀ ਕੁੱਝ ਈਜ਼ਿਪਟ (ਮਿਸਰ) ਵਿੱਚ ਵੀ ਹੋ ਚੁੱਕਾ ਸੀ।

ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂਆਂ ਨੇ ਇਸਤ੍ਰੀ ਜਾਤੀ ਨੂੰ ਉਚਾ ਚੁੱਕ ਕੇ ਆਦਮੀ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਸਾਰੇ ਦੇਸ਼ ਅਤੇ ਯੂ. ਐਨ. ਓ. ਵੀ ਇਸਤ੍ਰੀ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਨ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਗੁਰੂਆਂ ਦੀ ਕੀਤੀ ਕਰਾਈ ਤੇ ਪਾਣੀ ਫੇਰਨ ਲਈ ਇੱਕ ਗੰਦੀ ਕਿਤਾਬ ਨੂੰ ਡੇਰਿਆਂ ਅਤੇ ਭੰਗ ਪੀਣੇ ਨਿਹੰਗਾਂ ਰਾਹੀਂ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ। ਇਸ ਗੰਦੀ ਕਿਤਾਬ ਵਿੱਚ ਇਸਤ੍ਰੀ ਜਾਤੀ ਦੀ ਰੱਜ ਕੇ ਨਿੰਦਿਆ ਕੀਤੀ ਗਈ ਹੈ। ਇਥੋਂ ਤੱਕ ਵੀ ਕਿਹਾ ਗਿਆ ਹੈ ਕਿ ਰੱਬ ਆਪ ਵੀ ਇਸਤ੍ਰੀ ਨੂੰ ਪੈਦਾ ਕਰਕੇ ਪਛਤਾਇਆ ਸੀ। ਭਾਵ ਕੇ ਜੇ ਇਸਤ੍ਰੀ ਨਾ ਹੁੰਦੀ ਤਾਂ ਬੰਦੇ ਵੀ ਕਿਥੋਂ ਜੰਮਣੇ ਸੀ ਅਤੇ ਮਨੁੱਖ ਜਾਤੀ ਹੀ ਨਹੀਂ ਪੈਦਾ ਹੋਣੀ ਸੀ। ਇਹ ਧਰਮ ਦਾ ਪੁੱਠਾ ਗੇੜ ਉਹਨਾ ਵਲੋਂ ਦਿਤਾ ਜਾ ਰਿਹਾ ਹੈ ਜਿਹੜੇ ਕਿ ਦੇਖਣ ਨੂੰ ਸਭ ਤੋਂ ਵੱਧ ਧਰਮੀ ਲੱਗਦੇ ਹਨ। ਜਿਹੜੇ ਦੇਖਣ ਨੂੰ ਭਾਵੇਂ ਬਹੁਤੇ ਧਰਮੀ ਨਹੀਂ ਲੱਗਦੇ ਖਾਸ ਕਰਕੇ ਵੀਰ ਭੁਪਿੰਦਰ ਸਿੰਘ ਵਰਗੇ ਉਹ ਅਸਲੀ ਅਰਥਾਂ ਵਿੱਚ ਸਹੀ ਧਰਮ ਦੀ ਵਿਆਖਿਆ ਕਰ ਰਹੇ ਹਨ। ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਭਾਂਵੇਂ ਸਾਰੇ ਸਹਿਮਤ ਨਾ ਹੋਣ ਪਰ ਉਹਨਾ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਵਾਲੇ ਰੱਬੀ ਗੁਣ ਕਾਫੀ ਧਾਰਨ ਕੀਤੇ ਹੋਏ ਹਨ। ਉਹ ਕਿਸੇ ਨੂੰ ਵੀ ਮੰਦਾ ਚੰਗਾ ਨਹੀਂ ਬੋਲਦੇ ਅਤੇ ਨਾ ਹੀ ਕਿਸੇ ਨਾਲ ਵਿਤਕਰਾ ਜਾਂ ਨਫਰਤ ਕਰਦੇ ਹਨ। ਉਹ ਤਾਂ ਹਰ ਇੱਕ ਨੂੰ ਪਿਆਰ ਤੇ ਨਿਮਰਤਾ ਨਾਲ ਹੀ ਪੇਸ਼ ਆਉਂਦੇ ਹਨ। ਮੈਂ ਸਿਰਫ ਇੱਕ ਵਾਰ ਹੀ ਉਹਨਾ ਨੂੰ ਮਿਲਿਆ ਹਾਂ। ਉਹਨਾ ਨੇ ਇੱਕ ਗੱਲ ਸੁਣਾਈ ਕਿ ਇੱਕ ਵਾਰ ਮੈਂ ਕਥਾ-ਕੀਰਤਨ ਕਰਕੇ ਹਟਿਆ ਤਾਂ ਇੱਕ ਸਿੰਘ ਮੈਨੂੰ ਮਿਲਿਆ ਤਾਂ ਇਸ ਨੇ ਪਿਆਰ ਨਾਲ ਉਸ ਨੂੰ ਗੱਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਿੱਖ ਨੇ ਪਰ ਅਸਲ ਵਿੱਚ ਭੇਖੀ ਨੇ ਇਸ ਨੂੰ ਧੱਕੇ ਨਾਲ ਪਰੇ ਧੱਕ ਦਿੱਤਾ ਕਿ ਤੂੰ ਤਾਂ ਸਾਡੇ ਜਥੇ ਦਾ ਨਹੀਂ ਹੈਂ। ਕੀ ਇਹ ਸਿੱਖੀ ਹੈ? ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ ਤਾਂ ਕਿ ਅਸੀਂ ਧਰਮ ਨੂੰ ਅਸਲੀ ਅਰਥਾਂ ਵਿੱਚ ਸਮਝ ਸਕੀਏ।


ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਕਾਰਨਾਂ ਦਾ ਸਮਾਜ ਵਿਗਿਆਨਕ ਅਧਿਐਨ

ਵਿਸ਼ਵੀਕਰਨ ਦੀ ਪ੍ਰਕਿਰਿਆ ਨਾਲ ਹੁਣ ਸਮੁੱਚਾ ਸੰਸਾਰ ਇਕ ਖੁੱਲ੍ਹੇ ਪਿੰਡ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਦੁਨੀਆ ਭਰ ਦੇ ਸਮਾਜਾਂ ਵਿਚਕਾਰ ਆਪਸੀ ਅਦਾਨ ਪ੍ਰਦਾਨ ਦੀ ਇਸ ਪ੍ਰਕਿਰਿਆ ਨੇ ਵੱਖ-ਵੱਖ ਸਮਾਜਾਂ ਦੇ ਵਿਕਸਤ ਹੋਣ ਲਈ ਸੰਪਾਵਨਾਵਾਂ ਪੈਦਾ ਕੀਤੀਆਂ ਹਨ ਪਰ ਇਸ ਦੇ ਨਾਲ ਹੀ ਇਸ ਪ੍ਰਕਿਰਿਆ ਨੇ ਵੱਖ-ਵੱਖ ਮਨੁੱਖੀ ਭਾਈਚਾਰਿਆਂ, ਕੌਮਾਂ, ਸਮਾਜਾਂ ਨੂੰ ਨਵੀਆਂ ਚੁਣੌਤੀਆਂ ਵਿਚ ਪਾ ਦਿਤਾ ਹੈ। ਵਿਕਸਤ ਹੋ ਰਹੀ ਸਭਿਅਤਾ ਵਿਚ ਉਹੀ ਭਾਈਚਾਰੇ, ਕੌਮਾਂ, ਸਮਾਜ ਆਪਣੇ ਪੈਰ ਜਮਾ ਸਕਣਗੇ ਜਿਨ੍ਹਾਂ ਦਾ ਆਪਣਾ ਮਜ਼ਬੂਤ ਅਧਾਰ ਅਤੇ ਵਿਲੱਖਣ ਪਛਾਣ ਹੋਵੇਗੀ। ਇਸ ਪ੍ਰਸੰਗ ਵਿਚ ਜੇਕਰ ਸਿੱਖ ਪਛਾਣ ਨੂੰ ਵੇਖਿਆ ਜਾਵੇ ਤਾਂ ਸਿੱਖਾਂ ਲਈ ਆਪਣੀ ਸਾਬਤ ਸੂਰਤ ਕਾਇਮ ਰੱਖਣੀ ਇਕ ਗੰਭੀਰ ਮਸਲਾ ਹੈ। ਸਿੱਖਾਂ ਨੇ ¦ਮੀ ਜੱਦੋ ਜਹਿਦ ਨਾਲ ਦੁਨੀਆ ਭਰ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ ਪਰ ਅਜੋਕੇ ਦੌਰ ਵਿਚ ਸਿੱਖ ਨੌਜਵਾਨਾਂ ਦਾ ਵੱਡਾ ਹਿੱਸਾ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ। ਸੋ ਸਿੱਖ ਪਛਾਣ ਸਾਹਮਣੇ ਦਰਪੇਸ਼ ਚੁਣੌਤੀਆਂ ਵਿਚ ਸਭ ਤੋਂ ਪ੍ਰਮੁੱਖ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਮਸਲਾ ਹੈ। ਜੋ ਗੰਭੀਰ ਖੋਜ ਦੀ ਮੰਗ ਕਰਦਾ ਹੈ।

ਸਿੱਖ ਪਛਾਣ ਮੁੱਖ ਤੌਰ ’ਤੇ ਕੇਸਾਂ ਨਾਲ ਜੁੜੀ ਹੋਈ ਹੈ। ਕੇਸਾਂ ਨੂੰ ਸਿੱਖਾਂ ਲਈ ਗੁਰੂ ਦੀ ਮੇਹਰ ਵੀ ਕਿਹਾ ਜਾਂਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖੀ ਤੋਂ ਬਗੈਰ ਸਿੱਖ ਨਹੀਂ ਅਤੇ ਕੇਸਾਂ ਤੋਂ ਬਗੈਰ ਸਿੱਖੀ ਨਹੀਂ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਮਤਿ ਰਹਿਣੀ ਲਈ ਇਹ ਲਾਜ਼ਮੀ ਹੈ ਕਿ, ‘ਕੇਸ ਲੜਕੇ ਦੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ, ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ। ਸਿੱਖ ਰਹਿਤ ਮਰਿਆਦਾ ਅਨੁਸਾਰ ਕੇਸਾਂ ਦੀ ਬੇਅਦਬੀ ਇਕ ਵੱਡੀ ਕੁਰਹਿਤ ਮੰਨੀ ਜਾਂਦੀ ਹੈ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ’ਤੇ ਖਾਲਸਾ ਪੰਥ ਦੀ ਸਿਰਜਨਾ ਮੌਕੇ ਆਪਣੇ ਖਾਲਸੇ ਲਈ ਪੰਜ ਨਿਸ਼ਾਨੀਆਂ ਭੇਂਟ ਕੀਤੀਆਂ ਸਨ। ਇਹ ਪੰਜ ਸਨ : ਕੇਸ, ਕੰਘਾ, ਕੜਾ, ਕਿਰਪਾਨ ਐ ਕਛਹਿਰਾ। ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਵੀ ਭਾਵੇਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖ ਕੇਸਾਧਾਰੀ ਸਨ ਪਰ ਖਾਲਸੇ ਦੀ ਸਿਰਜਨਾ ਨਾਲ ਕੇਸ ਸਿੱਖ ਪਛਾਣ ਦਾ ਇਕ ਲਾਜ਼ਮੀ ਅੰਗ ਬਣ ਗਏ। ਇਸ ਤਰ੍ਹਾਂ ਕੇਸ ਸਿੱਖਾਂ ਲਈ ਧਾਰਮਿਕ ਚਿੰਨ੍ਹ ਹੋਣ ਦੇ ਨਾਲ ਨਾਲ ਖਾਲਸੇ ਦੀ ਵੱਖਰੀ ਪਛਾਣ ਦਾ ਵੀ ਸੂਚਕ ਹਨ।

ਖਾਲਸੇ ਦੀ ਸਿਰਜਣਾ ਤੋਂ ਪਿੱਛੋ ਸਿੱਖਾਂ ਉਪਰ ਅੱਤ ਦੇ ਜ਼ੁਲਮ ਹੋਏ ਪਰ ਇਨ੍ਹਾਂ ਆਪਣੀ ਵੱਖਰੀ ਹਸਤੀ ਨੂੰ ਬਰਕਰਾਰ ਰੱਖਿਆ। ਅਜਿਹਾ ਸਮਾਂ ਵੀ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਪਰ ਗੁਰੂ ਦੇ ਸਿੱਖ ਸਾਬਤ ਸੂਰਤ ਕਾਇਮ ਰਹਿੰਦੇ ਸਨ। ਸਿੱਖ ਇਤਿਹਾਸ ਵਿਚੋਂ ਅਜਿਹੀਆਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਜਦੋਂ ਸਿੱਖਾਂ ਨੇ ਆਪਣੀ ਸਿੱਖੀ ਬਚਾਉਣ ਖਾਤਰ ਸ਼ਹਾਦਤ ਨੂੰ ਪਹਿਲ ਦਿਤੀ। ਅਰਦਾਸ ਰਾਹੀਂ ਹਰ ਰੋਜ਼ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਕਿ ‘ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ’ ਅਣਗਿਣਤ ਸ਼ਹਾਦਤਾਂ ਅਤੇ ¦ਮੀ ਜੱਦੋ ਜਹਿਦ ਤੋਂ ਪਿੱਛੋਂ ਸਿੱਖਾਂ ਨੇ ਆਪਣੀ ਵਿਲੱਖਣ ਪਛਾਣ ਨੂੰ ਕਾਇਮ ਰੱਖਿਆ ਹੈ। ਦੁਨੀਆ ਭਰ ਵਿਚ ਸਿੱਖਾਂ ਦੀ ਵੱਖਰੀ ਪਛਾਣ ਦੀ ਇਕ ਵਿਸ਼ੇਸ਼ ਥਾਂ ਹੈ।

ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਉਚੀਆਂ ਸੁੱਚੀਆਂ ਰਵਾਇਤਾਂ ਦੇ ਬਾਵਜੂਦ ਮੌਜੂਦਾ ਹਾਲਾਤ ਦੇ ਰੁਬਰੂ ਸਿੱਖ ਨੌਜਵਾਨ ਕੇਸਾਂ ਦੀ ਅਹਿਮੀਅਤ ਨੂੰ ਨਾ ਪਛਾਣਦੇ ਹੋਏ ਇਨ੍ਹਾਂ ਦੀ ਬੇਅਦਬੀ ਕਰ ਰਹੇ ਹਨ। ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਚੱਲ ਰਹੇ ਰੁਝਾਨ ਦੇ ਵੱਖ-ਵੱਖ ਕਾਰਨ ਲੱਪਣੇ ਇਸ ਖੋਜ ਦਾ ਮੁੱਖ ਮਕਸਦ ਹੈ। ਸਿੱਖ ਪਛਾਣ ਸਾਹਮਣੇ ਪੈਦਾ ਹੋ ਰਹੀਆਂ ਆਧੁਨਿਕ ਚੁਣੌਤੀਆਂ ਵਿਚਂ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਚੱਲ ਰਿਹਾ ਰੁਝਾਨ ਸਭ ਤੋਂ ਪ੍ਰਮੁੱਖ ਹੈ। ਇਸ ਰੁਝਾਨ ਨੂੰ ਰੋਕਣ ਲਈ ਸਿੱਖ ਪ੍ਰਚਾਰਕ ਆਪਣੀ ਭੂਮਿਕਾ ਨਿਭਾ ਰਹੇ ਹਨ ਅਤੇ ਸਿੱਖ ਚਿੰਤਕਾਂ ਵਲੋਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ ਜੋ ਸਲਾਹੁਣਯੋਗ ਕਾਰਜ ਹਨ। ਇਹ ਕਾਰਜ ਤਾਂ ਹੀ ਨੇਪਰੇ ਚੜ ਸਕਦੇ ਹਨ ਜੇਕਰ ਸਾਡੇ ਕੋਲ ਇਹ ਠੋਸ ਜਾਣਕਾਰੀ ਹੋਵੇ ਕਿ ਸਿੱਖ ਨੌਜਵਾਨ ਕੇਸ ਕਿਉਂ ਕਟਾ ਰਹੇ ਹਨ?

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਚੱਲ ਰਹੇ ਰੁਝਾਨ ਨੂੰ ਖੋਜ ਵਿਧੀ ਵਿਗਿਆਨ ਤਹਿਤ ਸਮਝਣ ਦਾ ਹੁਣ ਤਕ ਕਿਸੇ ਨੇ ਘੱਟ ਹੀ ਉਪਰਾਲਾ ਕੀਤਾ ਹੈ। ਉਂਝ ਇਹ ਮਸਲਾ ਸਿੱਖਾਂ ਦੀ ਹਰ ਬੈਠਕ ਵਿਚ ਚਰਚਾ ਦਾ ਵਿਸ਼ਾ ਬਣਦਾ ਹੈ। ਕੋਈ ਇਸਦਾ ਕਾਰਨ ਸਿੱਖੀ ਪ੍ਰਚਾਰ ਦੀ ਘਾਟ ਦੱਸਦਾ ਹੈ ਤੇ ਕੋਈ ਫਿਲਮਾਂ, ਟੈਲੀਵਿਜ਼ਿਨ ਦਾ ਪ੍ਰਭਾਵ ਪਰ ਐਨਾ ਹੀ ਕਾਫੀ ਨਹੀਂ। ਇਸ ਤੋਂ ਇਲਾਵਾ ਇਸ ਰੁਝਾਨ ਦੇ ਹੋਰ ਵੀ ਕਾਰਨ ਹੋਣਗੇ ਜਿਨ੍ਹਾਂ ਦੀ ਜਾਣਕਾਰੀ ਅਸੀਂ ਇਕ ਖੋਜ ਰਾਹੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ।

ਸਿੱਖ ਨੌਜਵਾਨਾਂ ਨੂੰ ਅਸੀਂ ਖੋਜ ਲਈ ਇਸ ਕਰਕੇ ਚੁਣਿਆ ਹੈ ਕਿਉਂਕਿ ਇਹ ਰੁਝਾਨ ਮੁੱਖ ਤੌਰ ’ਤੇ ਨੌਜਵਾਨਾਂ ਵਿਚ ਪਾਇਆ ਜਾਂਦਾ ਹੈ। ਅਸੀਂ ਆਪਣੇ ਨਿੱਜੀ ਅਨੁਭਵ ਨਾਲ ਇਹ ਜਾਣਦੇ ਹਾਂ ਕਿ ਬਚਪਨ ਤੋਂ ਜਵਾਨੀ ਦੀ ਪੌੜੀ ਚੜਦਿਆਂ ਸਿੱਖਾਂ ਵਿਚ ਵਾਲ ਕਟਵਾਉਣ ਦਾ ਰੁਝਾਨ ਭਾਰੂ ਹੁੰਦਾ ਹੈ ਅਤੇ ਜਵਾਨੀ ਤੋਂ ਬੁਢਾਪੇ ਦੀ ਅਵਸਥਾ ਵਿਚ ਮੁੜ ਕੇਸ ਰੱਖ ਲਏ ਜਾਂਦੇ ਹਨ। ਇਸ ਖੋਜ ਰਾਹੀਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਨੌਜਵਾਨ ਅਜਿਹਾ ਕਿਉਂ ਕਰਦੇ ਹਨ? ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਅੰਦਰੂਨਂ ਕਾਰਨ ਪ੍ਰਮੁੱੀਖ ਹਨ ਜਾਂ ਬਾਹਰੀਂ ਇਯ ਬਾਰੇ ਵੀ ਇਸ ਖੋਜ ਨਾਲ ਜਾਣਕਾਰੀ ਸੰਭਵ ਹੋ ਸਕੇਗੀ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਦਾ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਕੋਈ ਠੋਸ ਅਧਿਐਨ ਨਹੀਂ ਕੀਤਾ ਗਿਆ। ਵੱਖ-ਵੱਖ ਵਿਦਵਾਨਾਂ ਨੇ ਆਪਣੇ ਨਿੱਜੀ ਅਨੁਭਵਾਂ ਦੇ ਅਧਾਰ ’ਤੇ ਸਿੱਖ ਪਛਾਣ ਦੇ ਮਸਲੇ ’ਤੇ ਵਿਚਾਰ ਪੇਸ਼ ਕਰਦਿਆਂ ਕੇਸਾਂ ਸਬੰਧੀ ਕੁਝ ਟਿੱਪਣੀਆਂ ਜਰੂਰ ਕੀਤੀਆਂ ਹਨ। ਸੁਰਿੰਦਰ ਚੋਪੜਾ ਨੇ ਆਪਣੇ ਇਕ ਵਿਸਥਾਰੀ ਲੇਖ ‘ਪੰਜਾਬ ਵਿਚ ਐਥਨੀਸਿਟੀ, ਪੁਨਰਵਾਦ ਅਤੇ ਰਾਜਨੀਤੀ’ ਵਿਚ ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਸਬੰਧੀ ਲਿਖਿਆ ਹੈ, ‘‘ਆਧੁਨਿਕੀਕਰਨ ਦੀ ਪ੍ਰਕਿਰਿਆ ਨੇ ਸਿੱਖਾਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਂਦੀ ਹੈ। ਬਹੁਤੇ ਸਿੱਖਾਂ ਨੇ ਆਪਣੀਆਂ ਦਾੜੀਆਂ ਕੁਤਰਨੀਆਂ ਸ਼ੁਰੂ ਕਰ ਦਿਤੀਆਂ ਹਨ ਇਥੋਂ ਤਕ ਕਿ ਸ਼ੇਵ ਵੀ ਕਰਵਾਉਣ ਲੱਗ ਪਏ ਹਨ। ਇਕ ਵਾਰ ਜੇਕਰ ਸਿੱਖ ਸ਼ੇਵ ਕਰਵਾ ਲੈਣ ਤਾਂ ਉਹ ਆਪਣੀ ਪਛਾਣ ਖੋ ਬੈਠਦੇ ਹਨ।
ਇਸ ਤਰਾਂ ਹੀ ਸ੍ਰੀ ਐਸ.ਐਲ. ਸ਼ਰਮਾ ਨੇ ਆਪਣੇ ਆਰਟੀਕਲ ਵਿਚ ਲਿਖਿਆ ਹੈ ਕਿ ‘‘ਆਧੁਨਿਕੀਕਰਨ ਦੇ ਪ੍ਰਭਾਵ ਅਧੀਨ ਬਹੁਤੇ ਸਿੱਖਾਂ ੇ ਸਿੱਖ ਪਛਾਣ ਦੇ ਲਾਜ਼ਮੀ ਪੰਜ ਚਿੰਨ੍ਹ ਤਿਆਗ ਦਿਤੇ ਹਨ ਸਮੇਤ ਪੱਗ ਅਤੇ ਦਾਹੜੀ ਦੇ ਸ੍ਰੀ ਸੁਰਿੰਦਰ ਚੋਪੜਾ ਅਤੇ ਸ੍ਰੀ ਐਸ.ਐਲ. ਸ਼ਰਮਾ ਦੀ ਤਰਾਂ ਸ. ਪੀਤਮ ਸਿੰਘ ਨੇ ‘ਮੂਲਵਾਦ ਦੇ ਦੋ ਚਿਹਰੇ’ ਨਾਮੀ ਆਰਟੀਕਲ ਵਿਚ ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਲਈ ਮੁੱਖ ਤੌਰ ’ਤੇ ਆਧੁਨਿਕੀਕਰਨ ਦੇ ਪ੍ਰਭਾਵ ਖਾਸ ਕਰਕੇ ਹਰੇ ਇਨਕਲਾਬ ਨਾਲ ਖੇਤੀ ਪੈਦਾਵਾਰ ਵਿਚ ਆਈਆਂ ਤਬਦੀਲੀਆਂ ਨੂੰ ਪ੍ਰਮੁੱਖ ਮੰਨਿਆ ਹੈ।

ਵੱਖ-ਵੱਖ ਚਿੰਤਕਾਂ ਨੇ ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਲਈ ਮੁੱਖ ਤੌਰ ’ਤੇ ਆਧੁਨਿਕੀਕਰਨ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਸਾਡੀ ਸਮਝ ਮੁਤਾਬਕ ਇਸ ਸਮੱਸਿਆ ਦਾ ਇਹੋ ਇਕ ਕਾਰਨ ਨਹੀਂ ਹੋ ਸਕਦਾ। ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਅੰਦਰੂਨੀ ਕਾਰਨ ਵੀ ਹੋਣਗੇ ਜਿਨ੍ਹਾਂ ਦਾ ਅਸੀਂ ਖੋਜ ਰਾਹੀਂ ਪਤਾ ਲਗਾ ਸਕਾਂਗੇ।
ਸਾਡਾ ਮੁੱਖ ਉਦੇਸ਼ ਇਹ ਜਾਣਨਾ ਹੈ ਕਿ ਸਿੱਖ ਨੌਜਵਾਨ ਕੇਸ ਕਿਉਂ ਕਟਵਾਉਂਦੇ ਹਨ ਅਤੇ ਕੀ ਸਿੱਖ ਨੌਜਵਾਨ ਸਿੱਖ ਪਛਾਣ ਪ੍ਰਤੀ ਚਿੰਤਤ ਹਨ? ਇਨ੍ਹਾਂ ਖੋਜ ਉਦੇਸ਼ਾਂ ਦੀ ਰੌਸਨੀ ਵਿਚ ਅਸੀਂ ਹੇਠ ਲਿਖੇ ਖੋਜ ਸਵਾਲ ਤਿਆਰ ਕੀਤੇ ਹਨ :

ਸਿੱਖ ਸਿਧਾਂਤਾਂ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਦੀ ਘਾਟ ਕਰਕੇ ਸਿੱਖ ਨੌਜਵਾਨ ਕੇਸ ਕਟਵਾਉਂਦੇ ਹਨ ਜਿਹੜੇ ਨੌਜਵਾਨ ਕੇਸਾਂ ਦੀ ਸਿਖ ਪਛਾਣ ਲਈ ਅਹਿਮੀਅਤ ਬਾਰੇ ਜਾਣਕਾਰੀ ਰੱਖਦੇ ਹਨ ਉਹ ਕੇਸ ਨਹੀਂ ਕਟਵਾਉਂਦੇ। ਇਸ ਸਬੰਧੀ ਜਾਣਕਾਰੀ ਹੋਰ ਪ੍ਰਾਪਤ ਕਰਨੀ।

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਰੁਝਾਨ ਦਾ ਕਾਰਨ ਉਨ੍ਹਾਂ ਦੀ ਸਿੱਖੀ ਤੋਂ ਬੇਮੁਖਤਾ ਨਹੀਂ ਸਗੋਂ ਪੱਛਮੀਕਰਨ, ਆਧੁਨਿਕੀਕਰਨ ਅਤੇ ਸੰਚਾਰੀਕਰਨ ਦੇ ਪ੍ਰਭਾਵ ਅਧੀਨ ਉਹ ਅਜਿਹਾ ਕਰਦੇ ਹਨ। ਕੇਸ ਕਟਵਾਉਣ ਦੇ ਬਾਵਜੂਦ ਵੀ ਉਨ੍ਹਾਂ ਦਾ ਸਿੱਖੀ ਵਿਚ ਵਿਸ਼ਵਾਸ ਰਹਿੰਦਾ ਹੈ। ਕੀ ਅਜੋਕੇ ਸਮੇਂ ਨੌਜਵਾਨ ਸਚਮੁੱਚ ਹੀ ਅਜਿਹਾ ਸੋਚਦੇ ਹਨ?

ਆਧੁਨਿਕੀਕਰਨਦੀ ਪ੍ਰਕਿਰਿਆ ਸਦਕਾ ਜੀਵਨ ਵਿਚ ਪੈਦਾ ਹੋ ਰਹੀ ਗੁੰਝਲਦਾਰਤਾ ਕਰਕੇ ਜੀਵਨ ਦੇ ਰੁਝੇਵੇਂ ਵਧ ਗਏ ਹਨ। ਸਮੇਂ ਦੀ ਪਾਬੰਦੀ ਹੇਠ ਜਲਦੀ ਤਿਆਰ ਹੋਣ ਦਾ ਬਹਾਨਾ, ਕੇਸਾਂ ਦੀ ਸੇਵਾ ਸੰਭਾਲ ਨਾ ਕਰ ਸਕਣ, ਨਹਾਉਣ, ਖੇਡਣ ਦੀ ਸੌਖ ਅਤੇ ਫਿਲਮੀ ਨਾਇਕਾਂ ਦੇ ਪ੍ਰਭਾਵ ਅਧੀਨ ਆਪਣੇ ਆਪ ਨੂੰ ਕੇਸ ਕਟਵਾ ਕੇ ਕਥਿਤ ਸੋਹਣਾ ਦਿਖਣ ਦੀ ਪ੍ਰਵਿਰਤੀ ਆਦਿ ਕਾਰਨ ਕਿਵੇਂ ਨੌਜਵਾਨਾਂ ਨੂੰ ਕੇਸ ਕਟਵਾਉਣ ਲਈ ਤਿਆਰ ਕਰਦੇ ਹਨ? ਸਬੰਧੀ ਜਾਣਕਾਰੀ ਪ੍ਰਾਪਤ ਕਰਨੀ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦਾ ਕਾਰਨ ਕੀ ਸਿੱਖੀ ਪ੍ਰਚਾਰ ਦੀ ਘਾਟ ਹੈ ਜਾਂ ਸਿੱਖ ਪ੍ਰਚਾਰਕ ਕੇਸਾਧਾਰੀ ਵਿਅਕਤੀ ਨੂੰ ਨੌਜਵਾਨਾਂ ਦੇ ਰੋਲ ਮਾਡਲ ਵਜੋਂ ਪੇਸ਼ ਨਹੀਂ ਕਰ ਸਕੇ? ਕੀ ਸਿੱਖ ਨੌਜਵਾਨਾਂ ਆਪਣੇ ਕੌਮੀ ਨਾਇਕਾਂ ਨਾਲੋਂ ਫਿਲਮਾਂ, ਟੀ.ਵੀ. ਅਤੇ ਗਾਇਕਾਂ ਵਲੋਂ ਸਿਰਜੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਮੰਨਕੇ ਕੇਸ ਕਟਵਾਉਂਦੇ ਹਨ?

ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹਰ ਸਿੱਖ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਜਮਾਂਦਰੂ ਕੇਸ ਰੱਖੇ। ਦੂਸਰੇ ਪਾਸੇ ਕੇਸ ਕਟਵਾਉਣ ਵਾਲਾ ਵਿਅਕਤੀ ਵੀ ਆਪਣੇ ਨੂੰ ਸਿੱਖ ਅਖਵਾਉਂਦਾ ਹੈ। ਕੱਟੇ ਕੇਸਾਂ ਵਾਲੇ ਸਿੱਖ ਨੌਜਵਾਨ ਧਾਰਮਿਕ ਕਿਰਿਆਵਾਂ ਜਿਵੇਂ ¦ਗਰ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਇਕ ਥਾਂ ਤੋਂ ਦੂਸਰੀ ਥਾਂ ਲੈ ਕੇ ਜਾਣ ਅਤੇ ਹੋਰ ਅਜਿਹੀਆਂ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ। ਕੀ ਸਿੱਖਾਂ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਦਿਤੀ ਜਾਂਦੀ ਇਸ ਤਰਾਂ ਦੀ ਲਚਕਤਾ ਵੀ ਸਿੱਖ ਨੌਜਵਾਨਾ ਵਲੋਂ ਕੇਸ ਕਟਵਾਉਣ ਦੇ ਰੁਝਾਨ ਵਿਚ ਸਹਾਈ ਹੋ ਰਹੀ ਹੈ?

ਸਿੱਖਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਰੋਕਣ ਲਈ ਸਮਾਜਿਕ ਕੰਟਰੋਲ ਦੀ ਘਾਟ ਹੈ। ਕੇਸ ਕਟਵਾਉਣ ਵਾਲੇ ਨੌਜਵਾਨਾਂ ਉਪਰ ਭਾਈਚਾਰੇ ਦਾ ਕੰਟਰੋਲ ਨਾ ਮਾਤਰ ਹੈ। ਇਹ ਵੇਖਣ ਕਿ ਸਮਾਜਕ ਕੰਟਰੋਲ ਕਿਵੇਂ ਸਿੱਖ ਨੌਜਵਾਨਾਂ ਨੂੰ ਕੇਸ ਕਟਵਾਉਣ ਤੋਂ ਰੋਕਦਾ ਹੈ?

ਕੇਸ ਕਟਵਾਉਣ ਵਾਲੇ ਨੂੰ ਸਿੱਖਾਂ ਵਲੋਂ ਇਹ ਅਹਿਸਾਸ ਨਹੀਂ ਕਰਵਾਇਆ ਜਾਂਦਾ ਕਿ ਉਸ ਦੇ ਕੇਸ ਕਟਵਾਉਣ ਨਾਲ ਸਿੱਖੀ ਦੀ ਸ਼ਾਨ ਘਟਦੀ ਹੈ। ਦੂਸਰੇ ਪਾਸੇ ਕੇਸਾਧਾਰੀ ਸਿੱਖਾਂ ਵਿਚ ਸ਼ਖਸੀ ਘਾਟਾਂ ਕਈ ਵਾਰਬ ਕੇਸ ਕਟਵਾਉਣ ਵਾਲਿਆਂ ਦੇ ਪੱਖ ਵਿਚ ਭੁਗਤਦੀਆਂ ਹਨ। ਸਿੱਖ ਹਾਲੇ ਤਕ ਇਹ ਲਾਜ਼ਮੀ ਨਹੀਂ ਕਰ ਸਕੇ ਕਿ ਕੇਸਾਧਾਰੀ ਸਿੱਖ ਸਮਾਜਕ ਕੁਰੀਤੀਆਂ ਤੋਂ ਮੁਕਤ ਹੋਵੇਗਾ। ਇਹ ਵੇਖਣਾ ਕਿ ਕੀ ਨੌਜਵਾਨ ਸਿੱਖ ਗੁਰੂ ਸਾਹਿਬਾਨ ਵਲੋਂ ਸਿਰਜੇ ਅਸੂਲਾਂ ’ਤੇ ਪਹਿਰਾ ਨਾ ਦੇ ਸਕਣ ਕਰਕੇ ਕੇਸ ਕਟਵਾਉਂਦੇ ਹਨ?

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦੇ ਰੁਝਾਨ ਲਈ ਉਨ੍ਹਾਂ ਦੇ ਮਾਪਿਆਂ ਦੀ ਚੁੱਪ ਪ੍ਰਵਾਨਗੀ ਵੀ ਇਸ ਦਾ ਇਕ ਪ੍ਰਮੁੱਖ ਕਾਰਨ ਹੈ। ਕਈ ਵਾਰ ਮਾਪੇ ਵੀ ਕੇਸਾਂ ਅਤੇ ਸਿੱਖੀ ਦੀ ਵਿਲੱਖਣ ਪਛਾਣ ਪ੍ਰਤੀ ਸੁਹਿਰਦ ਨਹੀਂ ਹੁੰਦੇ। ਆਪਣੇ ਪੁੱਤਰ ਮੋਹ ਵਿਚ ਪੈ ਕੇ ਉਹ ਸਿੱਖੀ ਅਸੂਲਾਂ ਨੂੰ ਛੱਡ ਦਿੰਦੇ ਹਨ। ਮਾਪੇ ਇਹ ਸੋਚ ਕੇ ਕਿ ਜੇਕਰ ਬੱਚੇ ਨੂੰ ਕੇਸ ਕਟਵਾਉਣ ਤੋਂ ਵਰਜਿਆ ਤਾਂ ਉਹ ਕੋਈ ਗਲਤ ਕੰਮ (ਜਿਵੇਂ ਘਰੋਂ ਭੱਜਣਾ ਜਾਂ ਆਤਮ ਹੱਤਿਆ ਦਾ ਡਰ) ਨਾ ਕਰ ਲਵੇ ਜਾਂ ਕੋਈ ਹੋਰ ਕਾਰਨ ਹਨ। ਇਹ ਵੇਖਣਾ ਕਿ ਮਾਪੇ ਅਤੇ ਰਿਸ਼ਤੇਦਾਰ ਕਿਵੇਂ ਇਸ ਰੁਝਾਨ ਲਈ ਸਹਾਈ ਹੋ ਰਹੇ ਹਨ ਜਾਂ ਰੋਕ ਬਣਦੇ ਹਨ।

ਸਿੱਖ ਨੌਜਵਾਨ ਜੋ ਟੀ.ਵੀ. ਅਤੇ ਸਿਨੇਮੇ ਰਾਹੀਂ ਵੇਖਦੇ ਹਨ ਉਸ ਦਾ ਉਨ੍ਹਾਂ ਉਪਰ ਪ੍ਰਭਾਵ ਪੈਣਾ ਲਾਜ਼ਮੀ ਹੈ। ਧਾਰਮਿਕ ਪੱਖੋਂ ਘੱਟੋ-ਘੱਟ ਗਿਣਤੀ ਵਿਚ ਹੋਣ ਕਰਕੇ ਸਿੱਖ ਕੋਲ ਅਜਿਹੇ ਮਾਧਿਅਮਾਂ ਦੀ ਘਾਟ ਹੈ। ਸਿੱਖਾਂ ਉਪਰ ਬਹੁਗਿਣਤੀ ਦੇ ਸਭਿਆਚਾਰ ਦਾ ਪ੍ਰਭਾਵ ਵੀ ਸਿੱਖ ਨੌਜਵਾਨਾਂ ਵਿਚ ਕੇਸ ਕਟਾਉਣ ਦੇ ਰੁਝਾਨ ਦਾ ਇਕ ਕਾਰਨ ਹੈ। ਇਹ ਜਾਣਨਾ ਕਿ ਕੀ ਨੌਜਵਾਨ ਟੀ.ਵੀ. ਅਤੇ ਸਿਨੇਮੇ ਦੇ ਪ੍ਰਭਾਵ ਅਧੀਨ ਕੇਸ ਕਟਵਾਉਂਦੇ ਹਨ।

ਸਿੱਖ ਨੌਜਵਾਨ ਵੇਖੋ ਵੇਖੀ ਕੇਸ ਕਟਵਾਉਂਦੇ ਹਨ। ਇਹ ਜਾਣਕਾਰੀ ਪ੍ਰਾਪਤ ਕਰਨ ਲਈ ਕਿ ਕੀ ਨੌਜਵਾਨ ਕਿਸੇ ਸੋਚ ਅਧੀਨ ਕੇਸ ਕਟਵਾਉਂਦੇ ਹਨ ਜਾਂ ਇਕ ਦੂਸਰੇ ਨੂੰ ਵੇਖ ਕੇ।

ਖੋਜ ਉਦੇਸ਼ਾਂ ਸਮੇਂ ਤੇ ਖੋਜ ਸਵਾਲਾਂ ਦੀ ਰੌਸ਼ਨੀ ਵਿਚ ਅਸੀਂ ਹੇਠ ਲਿਖੀਆਂ ਪਰਿਕਲਪਨਾਵਾਂ ਤਿਆਰ ਕੀਤੀਆਂ ਹਨ :

ਸਿੱਖ ਨੌਜਵਾਨ ਸਿੱਖ ਪਛਾਣ ਲਈ ਕੇਸਾਂ ਦੀ ਅਹਿਮੀਅਤ ਬਾਰੇ ਨਾ ਜਾਣਦੇ ਹੋਏ ਕੇਸ ਕਟਵਾਉਂਦੇ ਹਨ।

ਸਿੱਖ ਨੌਜਵਾਨਾਂ ਵਿਚ ਕੇਸ ਕਟਵਾਉਣ ਦੇ ਰੁਝਾਨ ਦਾ ਮੁੱਖ ਕਾਰਨ ਸਿੱਖੀ ਤੋਂ ਬੇਮੁਖਤਾ ਹੈ।

ਆਧੁਨਿਕ ਜੀਵਨ ਦੀਆਂ ਪ੍ਰਸਥਿਤੀਆਂ ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਲਈ ਮੁੱਖ ਕਾਰਨ ਹਨ ਜਿਵੇਂ :
(ੳ) ਜਲਦੀ ਤਿਆਰ ਹੋਣ ਲਈ।
(ਅ) ਨਹਾਉਣ ਦੀ ਸੌਖ।
(ੲ) ਖੇਡਣ ਦੀ ਸੌਖ।
(ਸ) ਦੂਸਰਿਆਂ ਲਈ ਕੇਸ ਕਟਵਾ ਕੇ ਕਥਿਤ ਸੋਹਣਾ ਲੱਗਣ ਦੀ ਪ੍ਰਵਿਰਤੀ।

ਸਿੱਖ ਨੌਜਵਾਨਾਂ ਵਲੋਂ ਕੇਸ ਕਟਵਾਉਣ ਦਾ ਰੁਝਾਨ ਸਿੱਖੀ ਦੇ ਪ੍ਰਚਾਰ ਦੀ ਘਾਟ ਹੈ।

ਸਿੱਖ ਮਰਿਆਦਾ ਤੋਂ ਅਗਿਆਨਤਾ ਕਰਕੇ ਨੌਜਵਾਨ ਕੇਸ ਕਟਵਾਉਂਦੇ ਹਨ।
----------------------------------------------------------------ਤੁਹਾਡੇ ਵਿਚਾਰਾਂ ਦਾ ਸੁਆਗਤ ਹੈ


 ਦਸ ਗੁਰੁ ਸਾਹਿਬਾਨ


1 ਗੁਰੂ ਨਾਨਕ ਸਾਹਿਬ ਜੀ
2 ਗੁਰੂ ਅੰਗਦ ਸਾਹਿਬ ਜੀ
3 ਗੁਰੂ ਅਮਰਦਾਸ ਸਾਹਿਬ ਜੀ
4 ਗੁਰੂ ਰਾਮਦਾਸ ਸਾਹਿਬ ਜੀ
5 ਗੁਰੂ ਅਰਜੁਨ ਸਾਹਿਬ ਜੀ
6 ਗੁਰੂ ਹਰਿਗੋਬਿੰਦ ਸਾਹਿਬ ਜੀ
7 ਗੁਰੂ ਹਰਿਰਾਇ ਸਾਹਿਬ ਜੀ
8 ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
9 ਗੁਰੂ ਤੇਗ ਬਹਾਦਰ ਸਾਹਿਬ ਜੀ
10 ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਰ ਸਾਹਿਬਜ਼ਾਦੇ
1 ਸਾਹਿਬ ਅਜੀਤ ਸਿੰਘ ਜੀ
2 ਸਾਹਿਬ ਜੁਝਾਰ ਸਿੰਘ ਜੀ
3 ਸਾਹਿਬ ਜ਼ੋਰਾਵਰ ਸਿੰਘ ਜੀ
4 ਸਾਹਿਬ ਫਤਹਿ ਸਿੰਘ ਜੀ

ਪੰਜ ਪਿਆਰੇ
1 ਭਾਈ ਦਇਆ ਸਿੰਘ ਜੀ
2 ਭਾਈ ਧਰਮ ਸਿੰਘ ਜੀ
3 ਭਾਈ ਮੋਹਕਮ ਸਿੰਘ ਜੀ
4 ਭਾਈ ਹਿੰਮਤ ਸਿੰਘ ਜੀ
5 ਭਾਈ ਸਾਹਿਬ ਸਿੰਘ ਜੀ

ਪੰਜ ਤਖਤ
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ (ਪੰਜਾਬ)
2. ਸ੍ਰੀ ਪਟਨਾ ਸਾਹਿਬ (ਬਿਹਾਰ)
3. ਸ੍ਰੀ ਕੇਸਗੜ੍ਹ ਸਾਹਿਬ (ਪੰਜਾਬ)
4. ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ)
5. ਸ੍ਰੀ ਦਮਦਮਾ ਸਾਹਿਬ (ਪੰਜਾਬ)

ਪੰਜ ਕਕਾਰ
1. ਕੇਸ
2. ਕਿਰਪਾਨ
3. ਕਛਹਿਰਾ
4. ਕੜਾ
5. ਕੰਘਾ

ਚਾਰ ਕੁਰਹਿਤਾਂ
1. ਕੇਸਾਂ ਦੀ ਬੇਅਦਬੀ, ਕਤਲ ਕਰਨਾ
2. ਮਾਸ ਖਾਣਾ
3. ਪਰ ਇਸਤਰੀ, ਪਰ ਪੁਰਸ਼ ਨਾਲ ਸੰਗ ਕਰਨਾ
4. ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ




ਸਿੱਖਾਂ ਦੇ ਸਦੀਵੀਂ ਗੁਰੁ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜੁਗੋ ਜੁਗ ਅਟੱਲ
ਧੰਨ ਧੰਨ ਸਾਹਿਬ ਸ੍ਰੀ ਗੁਰੁ ਗੰਰਥ ਸਾਹਿਬ ਜੀ 

Wednesday, 4 June 2014

DharmikRabb Bhi Ohnu Nai Mod Sakda
ਕੋਈ ਆਖਦਾ ਰੱਬ ਦਾ ਰੂਪ ਇਹਨੂੰ,
ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ,
ਰੱਬ ਵੀ ਉਹਨੂੰ ਨੀਂ ਮੋੜ ਸਕਦਾ,
ਗੱਲ ਮੌਜ਼ ਵਿੱਚ ਜਿਹੜੀ ਫਕੀਰ ਆਖੇ

English Text Version
Koi Aakhda Rabb Da Roop Ehnu,
Koi Rabb Da Ehnu Vajeer Aakhe,
Rabb Bhi Ohnu Nai Mod Sakda,
Gal Mauj Vich Jehdi Faqeer Aakhe